ਹਾੜ ਮਹੀਨਾ ਤਪਤ ਤਪਾਈ
ਲੋਕਾਂ ਬੜੀ ਦੁਹਾਈ ਪਾਈ
ਆ ਗਿਆ ਹੁਣ ਮਹੀਨਾ ਸਾਵਣ
ਕਾਲੇ ਕਾਲੇ ਬੱਦਲ ਆਵਣ।
ਮੋਰ ਵੀ ਖੁਸ਼ੀ ‘ਚ ਪੈਲਾਂ ਪਾਵਣ
ਕੁਦਰਤ ਦੇ ਬਲਿਹਾਰੇ ਜਾਵਣ।
ਮੀਂਹ ਨੇ ਆ ਕੇ ਤਪਤ ਬੁਝਾਈ
ਖੁਸ਼ ਹੋ ਗਈ ਸਾਰੀ ਲੋਕਾਈ।
ਪੰਛੀ ਵੀ ਫਿਰ ਖੁਸ਼ ਹੋ ਕੇ
ਮੀਹਾਂ ਦੇ ਪਾਣੀ ਵਿੱਚ ਨਾਵਣ।
ਬੱਚਿਆਂ ਨੂੰ ਇਹ ਚੰਗਾ ਲਗਦਾ
ਕਿਸਤੀਆਂ ਆਪਣੀਆਂ ਵਿੱਚ ਚਲਾਵਣ।
ਰਲ ਮਿਲ ਕੱਠੇ ਸਾਰੇ ਬੱਚੇ
ਕੁਦਰਤ ਦੀਆਂ ਖੁਸ਼ੀਆਂ ਮਨਾਵਣ।
ਖੀਰ ਪੂੜੇ ਘਰ ਘਰ ਪਕਾਵਣ
ਬੱਚੇ ਬੁੱਢੇ ਰੱਜ ਰੱਜ ਖਾਵਣ
ਕੁਦਰਤ ਦੀ ਇਹ ਖੇਡ ਨਿਰਾਲੀ
ਨਾਲ ਸਮੇਂ ਦੇ ਸਭ ਹੀ ਆਵਣ।
…..ਮੇਜਰ ਸਿੰਘ ਨਾਭਾ