ਦੁੱਖਾਂ ਦੀ ਦੁਕਾਨ ਦਾ ਇੱਥੇ ਗਾਹਕ ਕੋਈ ਨਾ,
ਪਰ ਸੁੱਖਾਂ ਦੀ ਦੁਕਾਨ ਦੇ ਗਾਹਕ ਨੇ ਬਥੇਰੇ।
ਔਖੀ ਘੜੀ ਵੇਲੇ ਬਾਂਹ ਇੱਥੇ ਫੜੇ ਕੋਈ ਨਾ,
ਪਰ ਸੌਖੀ ਘੜੀ ਵੇਲੇ ਸਕੇਦਾਰ ਨੇ ਬਥੇਰੇ।
ਰੋਂਦੇ ਹੋਏ ਨੂੰ ਇੱਥੇ ਚੁੱਪ ਕਰਾਵੇ ਕੋਈ ਨਾ,
ਪਰ ਹੱਸਦੇ ਨੂੰ ਰੁਆਉਂਣ ਵਾਲੇ ਨੇ ਬਥੇਰੇ।
ਰੂਹ ਦਾ ਹਾਣੀ ਇੱਥੇ ਬਣਦਾ ਕੋਈ ਨਾ,
ਪਰ ਜਿਸਮਾਂ ਨੂੰ ਚਾਹੁਣ ਵਾਲੇ ਨੇ ਬਥੇਰੇ।
ਜਿਉਂਦੇ ਬੰਦੇ ਦੀ ਇੱਥੇ ਬਾਤ ਪੁੱਛੇ ਕੋਈ ਨਾ,
ਪਰ ਕੱਫਨ ਚੱਕ ਮੂੰਹ ਦੇਖਣ ਵਾਲੇ ਨੇ ਬਥੇਰੇ।
ਇਸ਼ਕ ਹਕੀਕੀ ਦੇ ਰਾਹ ਇੱਥੇ ਤੁਰੇ ਕੋਈ ਨਾ,
ਪਰ ਇਸ਼ਕ ਮਜ਼ਾਜ਼ੀ ਦੇ ਰਾਹ ਤੁਰਨ ਬਥੇਰੇ।
ਸੂਦ ਵਿਰਕ ਸੱਚ ਦੇ ਨਾਲ ਇੱਥੇ ਖੜ੍ਹੇ ਕੋਈ ਨਾ,
ਪਰ ਝੂਠ ਦੇ ਨਾਲ ਖੜ੍ਹਨ ਵਾਲੇ ਨੇ ਬਥੇਰੇ।
ਲੇਖਕ ਮਹਿੰਦਰ ਸੂਦ ਵਿਰਕ
ਸੰਪਰਕ – 9876666381