ਜੋਂ ਸਿੱਖ ਕੀਰਤ ਕਰਦਾ ਹੈ। ਉਸ ਨੇ ਲੋੜਵੰਦਾਂ ਦੇ ਭਲੇ ਲਈ ਅਤੇ ਧਰਮ ਦੇ ਕਲਾਸਾਂ ਵਾਸਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਜ਼ਰੂਰ ਕੱਢਣਾ ਹੈ।
ਸਿੱਖ ਨੇ ਕਦੇ ਵੀ ਕਮਾਈ ਦਾ ਦਸਵਾਂ ਹਿੱਸਾ ਆਪਣਾ ਨਹੀਂ ਸਮਝਿਆ ਹੈ। ਉਸ ਨੂੰ ਗੁਰੂ ਗੁਰੂ ਸਾਹਿਬ ਜੀ ਦਾ ਸਮਝਣਾ ਹੈ। ਦਸਵੰਧ ਕੱਢਣ ਵੇਲੇ ਕਦੇ ਵੀ ਸਿੱਖ ਦੇ ਮਨ ਵਿਚ ਖਿਆਲ ਨਾ ਆਵੇ ਕਿ ਇਹ ਮੈਂ ਦਿੱਤਾ ਹੈ।
ਕਿਉਂਕਿ ਉਹ ਮਾਇਆ ਗੁਰੂ ਦੀ ਹੈ। ਸਿੱਖ ਅੰਨ, ਕੱਪੜਾ ਜਾਂ ਹੋਰ ਚੀਜ਼ਾਂ ਨਾਲ ਵੀ ਹਿੱਸਾ ਪਾ ਸਕਦਾ ਹੈ।
ਜੋਂ ਸੁਣੀ ਚੁੱਕੇ ਉਸ ਤੇ ਇਤਬਾਰ ਨਹੀਂ ਕਰਨਾ। ਸੱਚਾ ਸਿੱਖ ਕਦੇ ਵੀ ਸੁਣੀ ਨਹੀਂ ਚੁਕਦਾ। ਉਹ ਆਪਣੇ ਬਚਨਾਂ ਨੂੰ ਪੂਰਾ ਕਰਦਾ ਹੈ। ਜੋਂ ਵਿਅਕਤੀ ਹਰ ਗੱਲ ਤੇ ਕਸਮ ਖਾਂਦੇ ਉਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ।
ਉਸ ਤੇ ਜਿਆਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ।
ਸੱਚਾ ਤੇ ਖਰਾ ਸਿੱਖ ਕਦੇ ਵੀ ਕਿਸੇ ਦੀ ਝੂਠੀ ਗਵਾਹੀ ਵੀ ਨਹੀਂ ਭਰਦਾ। ਹਮੇਸ਼ਾ ਸੱਚ ਤੇ ਪਹਿਰਾ ਦੇਂਦਾ ਹੈ।
ਉਸ ਉਂਪਰ ਅਕਾਲ ਪੁਰਖ ਮਿਹਰਵਾਨ ਰਹਿੰਦਾ ਹੈ।
ਇਸੇ ਤਰ੍ਹਾਂ ਸਭ ਨੂੰ ਆਪਣਾ ਦਸਵੰਧ ਵੀ ਗੁਰੂ ਦੇ ਲੇਖੇ ਲਾਉਣਾ ਚਾਹੀਦਾ ਹੈ। ਖਾਲਸੇ ਨੇ ਧਰਮ ਦੇ ਨਾਲ ਬਾਕੀ ਚੀਜ਼ਾਂ ਵਿੱਚ ਵੀ ਪੂਰੇ ਬਣਕੇ ਰਹਿਣਾ ਹੈ। ਦੁਨੀਆਂ ਦੇ ਗਿਆਨ ਵਾਸਤੇ ਰਾਜਨੀਤੀ ਵੀ ਸਿੱਖ ਨੂੰ ਪੜ੍ਹਣੀ ਜ਼ਰੂਰੀ ਹੈ। ਦੇ ਸਿੱਖ ਧਰਮ ਵਿਚ ਪੜਾਈ ਪੂਰੀ ਹੈ ਫਿਰ ਉਹ ਰਾਜਨੀਤੀ ਵੀ ਪੜ੍ਹੇ ਤੇ ਸਭ ਚੀਜ਼ਾਂ ਵਿੱਚ ਹਿੱਸਾ ਲਵੇ ਤੇ ਦਸਵੰਧ ਦਾ ਵੀ ਪਤਾ ਲੱਗੇ ਗਾ। ਧਰਮ ਨਾਲ ਰਾਜਨੀਤੀ ਬਹੁਤ ਜ਼ਰੂਰੀ ਹੈ। ਨਹੀਂ ਤਾਂ ਹੈ ਤਾਂ ਸ਼ੇਰ ਫਿਰ ਬੱਕਰੀ ਵਾਂਗ ਕੰਨ ਪਕੜ੍ਹਣ ਤੇ ਤਿਆਰ ਬੈਠੇ ਹਨ।
ਸਿੱਖ ਹਮੇਸ਼ਾਂ ਦਸਵੰਧ ਗਰੀਬ ਲੋਕਾਂ ਏ ਪ ਪੜ੍ਹਣ ਵਾਲੇ ਬੱਚਿਆਂ ਤੇ ਕਰ ਕਰ ਸਕਦਾ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18