ਰਾਜਗੁਰੂ,ਸੁਖਦੇਵ,ਭਗਤ ਸਿੰਘ,
ਗਏ ਦੇਸ਼ ਤੋਂ ਜਾਨਾਂ ਵਾਰ ਬੀਬਾ।
ਲੈ ਮਹਿੰਗੇ ਮੁੱਲ ਅਜ਼ਾਦੀ ਦਿੱਤੀ,
ਸੀ ਡਾਹਢਾ ਦੇਸ਼ ਪਿਆਰ ਬੀਬਾ।
ਕੀ ਪਾਇਆ ਮੁੱਲ ਕੁਰਬਾਨੀ ਦਾ,
ਅਸੀਂ ਕਰਦੇ ਵਣਜ ਵਪਾਰ ਬੀਬਾ।
ਸਤਲੁਜ ਦੇ ਕੰਢਿਆਂ ਤੋਂ ਪੁੱਛ ਲੈ,
ਜਿੱਥੇ ਦਿੱਤੇ ਬੁੱਤ ਉਸਾਰ ਬੀਬਾ।
ਆ ਸਾਲ ਛਿਮਾਹੀ ਬਾਅਦ ਲੀਡਰ,
ਪਾ ਦਿੰਦੇ ਨੇ ਗਲ ਹਾਰ ਬੀਬਾ।
ਪਹਿਰਾ ਦੇਵਾਂਗੇ ਥੋਡੀ ਸੋਚ ‘ਤੇ,
ਜਾਂਦੇ ਨੇ ਨਾਅਰਾ ਮਾਰ ਬੀਬਾ।
ਮੁੜ ਕੋਈ ਬਾਤ ਨਹੀਂ ਪੁੱਛਦਾ,
ਪਿਆ ਬੁੱਤਾਂ ਦੁਆਲੇ ਖਿਲਾਰ ਬੀਬਾ।
ਵੱਟਦੇ ਨੇ ਮੁੱਲ ਸ਼ਹੀਦਾਂ ਦਾ,
ਬਣ ਦੇਸ਼ ਦੇ ਕਈ ਗ਼ਦਾਰ ਬੀਬਾ।
ਜੇ ‘ਪੱਤੋ’ ਦੀ ਚੰਗੀ ਸੋਚ ਹੋਵੇ,
ਤਾਂ ਸੁਫ਼ਨੇ ਹੋਣ ਸਕਾਰ ਬੀਬਾ।
***
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬਰ 94658-21417