ਆਓ ਰਲ ਮਿਲ ਮਸਲੇ ਹੱਲ ਕਰੀਏ,
ਕੋਈ ਪਿਆਰ ਮੁਹੱਬਤ ਦੀ ਗੱਲ ਕਰੀਏ।
ਏਥੇ ਆਪਣੇ ਆਪ ਵਿੱਚ ਉਲਝਿਆ ਹੈ ਬੰਦਾ ,
ਏਥੇ ਠੱਗੀ ਠੋਰੀ ਦਾ ਜੋਰਾ ਤੇ ਚੱਲ ਰਿਹਾ ਹੈ ਧੰਦਾ ,
ਬੇਈਮਾਨ, ਚੋਰਾਂ ਤੇ ਲੁਟੇਰਿਆਂ ਨੂੰ ਆਜੋ ਚੱਲ ਕਰੀਏ।
ਆਓ ਰਲ ਮਿਲ…………………………..
ਜਿੰਦਗੀ ਨੂੰ ਜੀ ਲਈਏ ਆਓ ਚਾਵਾਂ ਨਾਲ ,
ਫਰਕ ਕਰੀਏ ਨਾ ਕਦੇ ਭੈਣ ਭਰਾਵਾਂ ਨਾਲ ,
ਆਪਣਾ ਬਣਾ ਕਿਸੇ ਨਾਲ ਕਦੇ ਛਲ ਨਾ ਕਰੀਏ।
ਆਓ ਰਲ ਮਿਲ……………………………..
ਮੱਤ ਮਾਰੀ ਪਈ ਯਾਰ ਮਹਿੰਗਾਈ ਨੇ ,
ਚੰਗੇ ਦਿਨਾਂ ਦਾ ਰੌਲਾ ਪਾਇਆ ਸੁਦਾਈ ਨੇ ,
ਰੰਗਲੇ ਪੰਜਾਬ ਨੂੰ ਬਚਾਉਣ ਵਾਲਾ ਮਸਲਾ ਰਲ ਕਰੀਏ।
ਆਓ ਰਲ ਮਿਲ………………………………
ਜਿੰਦਗੀ ਲੰਘ ਨਾ ਜਾਵੇ ਕਿਤੇ ਤਕਰਾਰਾਂ ਵਿੱਚ,
‘ਸ਼ਿਵ’ ਇਕੱਲੇ ਰਹਿ ਨਾ ਜਾਈਏ ਕਿਤੇ ਹਜਾਰਾਂ ਵਿੱਚ,
ਆਓ ਆਪਣੇ ਵੇਹੜਿਆਂ ‘ਚ ਖੁਸ਼ੀਆ ਨੂੰ ਠੱਲ੍ਹ ਕਰੀਏ।
ਆਓ ਰਲ ਮਿਲ………………………………..
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392