ਭੈਂਣ ਮੇਰੀ ਨੇ ਮੇਰੇ ਘਰ ਆਓਂਣੈ ਕੱਲ੍ਹ ਨੂੰ
ਭੈਂਣ ਲਈ ਨਵਾਂ ਸੂਟ ਲਿਆਓਣੈਂ ਕੱਲ੍ਹ ਨੂੰ
ਵੇਹੜੇ ਵਿੱਚ ਡਾਹਕੇ ਪਲੰਘ ਨਵਾਰੀ
ਬਿਸਤਰਾ ਨਵਾਂ ਵਿਛਾਓਣੈਂ ਕੱਲ੍ਹ ਨੂੰ
ਵੇਹੜੇ ਵਿੱਚ ਪੈਰ ਜਦੋਂ ਭੈਂਣ ਨੇ ਪਾਓਣੇਂ
ਮੈਂ ਬਰੂਹੀਂ ਤੇਲ਼ ਚਵਾਓਣੈਂ ਕੱਲ੍ਹ ਨੂੰ
ਸੋਹਣੇਂ ਗੁੱਟ ਤੇ ਬੰਨ੍ਹਵਾਕੇ ਰੱਖੜੀ
ਮੈਂ ਆਪਣਾਂ ਗੁੱਟ ਸਜਾਓਣੈਂ ਕੱਲ੍ਹ ਨੂੰ
ਰੱਬ ਬੇਸ਼ੱਕ ਰੁੱਸ ਜਾਵੇ ਨਾਲ ਮੇਰੇ
ਮੈਂ ਆਪਣੀਂ ਭੈਂਣ ਨੂੰ ਕੋਲ਼ ਬਿਠਾਓਣੈਂ ਕੱਲ੍ਹ ਨੂੰ
ਵੇਹੜੇ ਵਿੱਚ ਪੈਰ ਜਦੋਂ ਭੈਂਣ ਨੇ ਪਾਓਣੇਂ
ਮੈਂ ਬਰੂਹੀਂ ਤੇਲ਼ ਚਵਾਓਣੈਂ ਕੱਲ੍ਹ ਨੂੰ
ਬੇਕਦਰੇ, ਨੇਂ ਰੱਬ ਦਾ ਸ਼ੁਕਰ ਮਨਾਇਆ
ਮੈਂ ਰੁੱਸਿਆ ਰੱਬ ਮਨਾਓਣੈਂ ਕੱਲ੍ਹ ਨੂੰ
ਦਿਲ ਵਿੱਚ ਮੇਰੇ ਸਤਿਕਾਰ ਬੜਾ ਹੈ
ਮੈਂ ਸੀਨਾਂ ਚੀਰ ਦਖਾਓਣੈਂ ਕੱਲ੍ਹ ਨੂੰ
ਵੇਹੜੇ ਵਿੱਚ ਪੈਰ ਜਦੋਂ ਭੈਂਣ ਨੇ ਪਾਓਣੇਂ
ਮੈਂ ਬਰੂਹੀਂ ਤੇਲ਼ ਚਵਾਓਣੈਂ ਕੱਲ੍ਹ ਨੂੰ
ਅਮਰਜੀਤ ਸਿੰਘ, ਬੇਕਦਰਾ, ਬਠਿੰਡਾ
9464073505