ਕੋਟਕਪੂਰਾ, 9 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਦੀ ਧਰਮ-ਪਤਨੀ ਬੀਬਾ ਗੁਰਪ੍ਰੀਤ ਕੌਰ ਨੇ 10 ਅਗਸਤ ਦਿਨ ਐਂਤਵਾਰ ਨੂੰ ਸਵੇਰੇ 11.00 ਵਜੇ ਤੋੰ ਬਾਅਦ ਦੁਪਹਿਰ 2.00 ਵਜੇ ਤੱਕ ਸਥਾਨਕ ਬੀੜ ਰੋਡ ਤੇ ਸਥਿਤ ਮਾਨ ਪੈਲੇਸ ਵਿਖੇ ਮੇਲਾ ਤੀਆਂ ਦਾ ਕਰਵਾਉਣ ਦਾ ਐਲਾਨ ਕਰਦਿਆਂ ਕੋਟਕਪੂਰਾ ਇਲਾਕੇ ਦੇ ਪਿੰਡਾ, ਸ਼ਹਿਰਾਂ ਅਤੇ ਕਸਬਿਆਂ ਦੀਆਂ ਸਮੂਹ ਤ੍ਰੀਮਤਾਂ ਨੂੰ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਉਣ ਦੇ ਮਹੀਨੇ ਦੀਆਂ ਤੀਆਂ ਦੇ ਰੰਗ ਕੋਟਕਪੂਰਾ ਇਲਾਕੇ ਦੀਆਂ ਧੀਆਂ ਤੇ ਭੈਣਾਂ ਦੇ ਸੰਗ ਸਾਂਝੇ ਕਰਨ ਲਈ ਤੀਆਂ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਹਲਕਾ ਕੋਟਕਪੂਰੇ ਦੀਆਂ ਸਮੂਹ ਧੀਆਂ-ਭੈਣਾਂ ਨੂੰ ਖੁੱਲਾ ਸੱਦਾ ਦਿੰਦਿਆਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਆਪਣੀ ਹਾਜਰੀ ਜਰੂਰ ਲਵਾਉਣ, ਤਾਂ ਜੋ ਇਸ ਪ੍ਰੋਗਰਾਮ ਦੀ ਸ਼ੋਭਾ ਨੂੰ ਵਧਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਪੰਜਾਬੀ ਵਿਰਸੇ ਨਾਵ ਜੁੜ ਕੇ ਗਿੱਧੇ, ਬੋਲੀਆਂ ਰਾਹੀਂ ਮਨ ਦੇ ਵਲਵਲੇ ਸਾਂਝੇ ਕੀਤੇ ਜਾਣਗੇ ਅਤੇ ਇਲਾਕੇ ਭਰ ਦੀਆਂ ਸਮੂਹ ਧੀਆਂ-ਭੈਣਾਂ ਤੇ ਬੱਚੀਆਂ ਗੀਤ, ਸੰਗੀਤ, ਗਿੱਧਾ ਭੰਗੜਾ, ਡਾਂਸ ਅਤੇ ਕੋਰੀਓਗ੍ਰਾਫੀ ਰਾਹੀਂ ਖੂਬ ਮਨੋਰੰਜਨ ਕਰਨਗੀਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੁਰਾਤਨ ਪੰਜਾਬੀ ਸੱਭਿਆਚਾਰ ਦੀ ਪ੍ਰਦਰਸ਼ਨੀ ਵੀ ਪ੍ਰੋਗਰਾਮ ਵਿਚ ਵਾਧਾ ਕਰੇਗੀ।