“ਹਾਂ ਬਈ , ਜੋਗਿੰਦਰ ਸਿਆਂ,ਅੱਜ ਕਿਵੇ ਸੁਵਖਤੇ ਹੀ ਰੋਟੀ ਵਾਲਾ ਥੈਲਾ ਚੁੱਕ ਤੁਰ ਪਿਐਂ”,ਘਰੋਂ ਨਿਕਲਦੇ ਹੀ ਸਾਹਮਣਿਉਂ ਆਉਂਦੇ ਬਾਪੂ ਕਿਰਪਾਲ ਸਿੰਘ ਨੇ ਕਿਹਾ ,”ਅੱਜ ਤਾਂ ਪੁੱਤਰਾਂ 15 ਅਗਸਤ ਹੈ,ਕੀ, ਤੈਨੂੰ ਨੀ ਅੱਜ ਛੁੱਟੀ।” ਨਹੀ ਤਾਇਆ, ” ਸਾਡੀ ਕਿਹੜਾ ਸਰਕਾਰੀ ਨੌਕਰੀ ਐ।ਅਸੀ ਤਾਂ ਪ੍ਰਾਈਵੇਟ ਨੌਕਰੀ ਕਰਦੇ ਹਾਂ। ਸਾਨੂੰ ਤਾਂ ਦਿਵਾਲੀ,ਹੋਲੀ ਜਿਹੇ ਵੱਡੇ ਤਿਉਹਾਰਾਂ ਤੇ ਵੀ ਛੁੱਟੀ ਨਹੀ ਹੁੰਦੀ 15 ਅਗਸਤ ਤਾਂ ਬਹੁਤ ਦੂਰ ਦੀ ਗੱਲ ਏ, ਇੱਥੋਂ ਤੱਕ ਕਿ ਸਾਨੂੰ ਐਤਵਾਰ ਨੂੰ ਵੀ ਛੁੱਟੀ ਨਹੀ ਹੁੰਦੀ।”
“ਇਹ ਤਾਂ ਬਹੁਤ ਮਾੜੀ ਗੱਲ ਐ”, ਜੋਗਿੰਦਰ ਸਿਆਂ,
ਕੀ ਕਰੀਏ, ਬਾਪੂ ਜੀ ਪਰਿਵਾਰ ਤਾਂ ਪਾਲਣਾ ਹੀ ਹੈ ।ਪੜ ਲਿਖ ਕੇ ਕੋਈ ਨੌਕਰੀ ਮਿਲੀ ਨਹੀ,ਹੋਰ ਕੋਈ ਕੰਮ ਕਰ ਨਹੀ ਸਕਦੇ। ਬੱਸ ,ਇਹ ਪ੍ਰਾਈਵੇਟ ਅਦਾਰਿਆਂ ਵਿੱਚ ਹੀ ਸਾਨੂੰ ਤੁੱਛ ਜਿਹੀ ਤਨਖਾਹ ਤੇ ਮਜਬੂਰੀ ਵੱਸ ਕੰਮ ਕਰਨਾਂ ਪੈਂਦਾ ਹੈ ।ਸਾਡੇ ਹਾਲਾਤ ਤਾਂ ਬੰਧੂਆਂ ਮਜ਼ਦੂਰਾਂ ਤੋਂ ਵੀ ਮਾੜੇ ਨੇ, ਇਹਨਾਂ ਦੇ ਆਪਣੇ ਹੀ ਵੱਖਰੇ ਕਾਨੂੰਨ ਬਣਾਏ ਹੋਏ ਨੇ। ਬੱਸ, ਲੋਕਾਂ ਨੂੰ ਸਾਡੇ ਚੰਗ਼ਾ ਕੱਪੜਾ ਪਾਇਆ ਹੀ ਦਿੱਸਦਾ ਹੈ। ਇਹਨਾਂ ਕਾਲਿਆਂ ਦੇ ਰਾਜ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਸੋ ਗੁਣਾਂ ਚੰਗ਼ਾ ਸੀ । ਨਿਆਂ ਤਾਂ ਮਿਲਦਾ ਸੀ । ਸਾਡੀ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਕਾਹਦੀ ਅਜ਼ਾਦੀ। “
ਲੇਖਕ
ਧਰਮ ਪ੍ਰਵਾਨਾਂ
ਪਿੰਡ ਤੇ ਡਾਕ ਕਿਲ੍ਹਾ ਨੌਂ, ਫ਼ਰੀਦਕੋਟ
ਫੋਨ ਨੰਬਰ 9876717686