ਸੋਹਨ ਕਲੋਲੀ ਦੀ ਇਸ ਰਚਨਾ ਨੂੰ ਮਿਲ ਰਿਹਾ ਹੈ ਭਰਭੂਰ ਪਿਆਰ
ਰਾਜਪੁਰਾ, 17 ਅਗਸਤ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼)
ਪ੍ਰਸਿੱਧ ਪੰਜਾਬੀ ਗਾਇਕ ਫ਼ੌਜੀ ਰਾਜਪੁਰੀ ਦੀ ਦਮਦਾਰ ਆਵਾਜ਼ ਤੇ ਸ਼ਾਨਦਾਰ ਅੰਦਾਜ਼ ਵਿੱਚ ਨਵਾਂ ਭਜਨ ‘ਓਮ ਨਮੋ ਨਰਾਇਣ’, ‘ਜਸ਼ਨ ਐਨ ਰਿਕਾਰਡਜ਼’ ਕੰਪਨੀ ਦੁਆਰਾ ਰਿਲੀਜ਼ ਕੀਤਾ ਗਿਆ। ਜਿਸ ਨੂੰ ਕਲਮਬੱਧ ਕੀਤਾ ਹੈ ਗੀਤਕਾਰ ਸੋਹਨ ਕਲੌਲੀ ਨੇ ਅਤੇ ਸੰਗੀਤਕ ਧੁਨਾਂ ਨਾਲ਼ ਸ਼ਿੰਗਾਰਿਆ ਹੈ ਸੰਗੀਤਕਾਰ ਮਨੀ ਬਚਨ ਨੇ। ਵਿਡੀਉ ‘ਰਿਧਮ ਫਿਲਮ ਪ੍ਰੋਡਕਸ਼ਨ’ (ਕੈਮਰਾਮੈਨ ਅਸ਼ਕਦੀਪ ਰਿਧਮ) ਵੱਲੋਂ ਪਿੰਡ ਨਲਾਸ ਦੇ ਸ਼ਿਵ ਮੰਦਿਰ ਵਿਖੇ ਦਿਲ-ਟੁੰਬਵੇਂ ਦ੍ਰਿਸ਼ਾਂ ‘ਤੇ ਫਿਲਮਾਇਆ ਗਿਆ। ਰਿਲੀਜ਼ ਮੌਕੇ ਪੇਸ਼ਕਾਰ/ਗੀਤਕਾਰ ਰਾਜੂ ਨਾਹਰ ਦੀ ਸਮੁੱਚੀ ਟੀਮ ਨੇ ਸਹਿਯੋਗੀ ਸੱਜਣਾ ਕੇ.ਸੀ. ਗਿਰੀ, ਗੁਰਮੀਤ ਗਿਰੀ, ਟਿੰਕੂ ਗਿਰੀ, ਸੁਰਿੰਦਰ ਪੁੰਨੀਆ ਫਰੀਦਪੁਰੀ, ਲੱਕੀ ਬਨੂੰੜ ਅਤੇ ਰਾਜ ਰਾਏਪੁਰੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਫੌਜੀ ਸਾਹਬ ਨੇ ਸਰੋਤਿਆਂ ਨੂੰ ਅਪੀਲ ਕੀਤੀ ਕਿ ਯੂ ਟਿਊਬ ਚੈਨਲ ‘ਜਸ਼ਨ ਐਨ ਰਿਕਾਰਡਜ਼’ ‘ਤੇ ਇਸ ਭਜਨ ਨੂੰ ਵੇਖ/ਸੁਣ ਕੇ ਆਪੋ-ਆਪਣੀਆਂ ਪ੍ਰਤੀਕਿਰਿਆਵਾਂ ਜਰੂਰ ਦੇਣ।