ਪਹਾੜੀ ਤਿੱਤਰ ਉਹ ਆਪਣੇ ਆਪ ਵਿੱਚ ਤ੍ਰਿਪਤ ਖੇੜੇ ਨਾਲ ਭਰੀ ਆਈ। ਝਿਪਦੀ ਝਿਪਦੀ
ਆਪਣੀ ਪ੍ਰਭਾਤ ਦੀ ਰੋਸ਼ਨੀ ਜਹੀ ਪੁਸ਼ਾਕ ਵਿਚ ਭਰੇ ਹੋਏ ਮੋਤੀਆਂ ਦੇ ਖਜ਼ਾਨੇ ਸਮੇਤ। ਲਹੂ ਲਿੱਬੜੀ ਆ ਕੋਰਾ ਵਾਲੀਆਂ ਅੱਖਾਂ ਤੇ ਲਾਲ ਚੁੰਝ ਆਪਣੇ ਹਲਕੇ ਜਹੇ ਘੁੰਮਣ ਵਾਲੇ ਸਿਰ ਨਾਲ ਉਸ ਨੇ ਉਡਾਣ ਭਰੀ। ਕਿਸੇ ਜੂਝਾਰੂ ਦੇ ਕਮਰਕੱਸੇ ਵਿਚ ਲਮਕਦੀ ਕਿਰਪਾਨ ਜਹੇ ਉਸ ਦੇ ਸੁਨਿਹਰੀ ਖੰਭ।
ਉਹ ਬੋਲੀ ਮੈਨੂੰ ਘੁੰਮਣਾ ਚੰਗਾ ਲੱਗਦਾ ਹੈ ਕੀਮਤੀ ਪੱਥਰਾਂ ਦੀ ਭਾਲ ਵਿੱਚ ਉਹ ਮੇਰੇ ਦਿਲ ਵਿੱਚ ਇਸ਼ਕ ਦੀ ਅੱਗ ਪੈਦਾ ਕਰਦੇ ਹਨ। ਇਹ ਮੈਨੂੰ ਸੰਤੁਸ਼ਟ ਕਰਦੀ ਹੈ। ਜਦੋਂ ਮੈਂ ਤੜਪ ਰਹੀ ਹੁੰਦੀ ਹਾਂ ਇਹਨਾਂ ਬਿਲਰਾਂ ਦੇ ਇਸ਼ਕ ਵਿੱਚ ਤਾਂ ਮੈਂ ਇਹਨਾਂ ਲਹੂ ਰੰਗਿਆਂ ਨੂੰ ਨਿਗਲ ਵੀ ਲੈਂਦੀ ਹਾਂ।
ਮੈਂ ਆਪਣੇ ਆਪ ਨੂੰ ਇਹਨਾਂ ਪੱਥਰਾਂ ਤੇ ਅੱਗ ਦੇ ਵਿਚਕਾਰ ਪਾਉਂਦੀ ਹਾਂ। ਦੇਖੋ ਮੈਂ ਕਿਵੇ ਜਿਉਦੀ ਹਾਂ ਕੀ ਸੌਖਾ ਹੈ। ਜਗਾਉਣਾ ਕਿਸੇ ਅਜਿਹੇ ਨੂੰ ਜੋ ਪੱਥਰਾਂ ਤੇ ਸੌਦਾ ਹੈ ਤੇ ਪੱਥਰ ਹੀ ਖਾਂਦਾ ਹੈ।
ਹੇ ਤਿੱਤਰ ਤੂੰ ਜਿਸ ਕੋਲ ਹੀਰੇ ਮੋਤੀਆਂ ਦੇ ਸਾਰੇ ਰੰਗ ਹਨ। ਕਦ ਤੱਕ ਲੰਗੜਾਏਗਾ ਤੇ ਲੰਗੜੇ ਬਹਾਨੇ ਦਿੰਦਾ ਰਹੇਗਾ।
ਤੇਰੇ ਹਿਰਦੇ ਦੇ ਲਹੂ ਦੇ ਦਾਗ ਪੈ ਗਏ ਹਨ। ਤੇਰੇ ਪੰਜਿਆਂ ਅਤੇ ਚੁੰਝ ਉਤੇ ਤੇਰੀ ਖੋਜ ਤੈਨੂੰ ਨਿਘਾਰ ਵੱਲ ਲਿਜਾ ਰਹੀ ਹੈ।
ਕੀ ਨੇ ਹੀਰੇ ਮੋਤੁ ਬਸ ਕੁਝ ਰੰਗੀਨ ਪੱਥਰ ਇਹਨਾਂ ਨੇ ਤੈਨੂੰ ਪੱਥਰ ਦਿਲ ਬਣਾ ਦਿੱਤਾ ਹੈ
ਕੋਈ ਵੀ ਪੱਥਰ ਸੁਲੇਮਾਨ ਦੀ ਮੁੰਦਰੀ ਵਿੱਚ ਜੜੇ ਪੱਥਰ ਜਿੰਨਾ ਪ੍ਰਸਿੱਧ ਨਹੀਂ ਉਹ ਵੀ ਦੋ ਰੱਤੀ ਭਾਰਾ ਇਕ ਆਮ ਪੱਥਰ ਸੀ। ਪਰ ਜਦ ਸੁਲੇਮਾਨ ਨੇ ਇਸ ਦੀ ਮੋਹਰ ਬਣਾਈ ਤਾਂ ਸਾਰੀ ਧਰਤ ਇਸ ਦੇ ਪ੍ਰਭਾਵ ਹੇਠ ਆ ਗਿਆ।
ਉਸ ਦਾ ਇਹ ਹਾਲ ਕਲ ਦਿੰਦਾ ਹੈ ਤਾਂ ਇਹ ਤੇਰੇ ਜਹੇ ਮਾਮੂਲੀ ਤਿੱਤਰ ਦਾ ਕੀ ਹਾਲ ਕਰ ਸਕਦਾ ਹੈ।ਆਪਣੇ ਦਿਲ ਨੂੰ ਮਾਮੂਲੀ ਜਵਾਹਰਾਤਾਂ ਦੇ ਮੋਹ ਤੋਂ ਸੱਚੇ ਰਤਨ ਦੀ ਸਦਾ ਸੰਗਤ ਵਿੱਚ ਰਹਿ ਖੋਜ ਕਰ ਕਿਸੇ ਚੰਗੇ ਜੌਹਰੀ ਸੰਤ ਹੀ ਕਰ ਸਕਦੇ ਹਨ।

ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18