ਮੇਰਾ ਜੀ ਕਰਦਾ ਸਜਣਾਂ ਤੇਰੇ ਪਿਆਰ ਵਿਚ ਮੈਂ ਕੁਝ ਕਰ ਜਾਵਾਂ।
ਤੇਰੇ ਚਰਨਾਂ ਦੇ ਵਿਚ ਮੈਂ ਜੀਵਾਂ ਤੇ ਤੇਰੇ ਹੀ ਚਰਨਾਂ ਵਿਚ ਮਰ ਜਾਵਾਂ।
ਜਦੋਂ ਮੈਂ ਅਖਾਂ ਖੋਲਾਂ ਤੇ ਦੇਖਾ ਤੇਰਾ ਚਾਰ ਚੁਫੇਰੇ ਨਜ਼ਾਰਾ ਹੋਵੇ ।
ਤੇਰੇ ਬਿਨ ਕੁਝ ਨਜ਼ਰ ਨਾ ਆਵੇ
ਤੇਰਾ ਹਰ ਪਾਸੇ ਦੀਦਾਰ ਹੋਵੇ।
ਤੇਰੀ ਚਰਨ ਧੂੜ ਮੈਂ ਮੱਥੇ ਤੇ ਲਾਕੇ ਭਾਗਾਂ ਵਾਲੀ ਬਣ ਜਾਵਾਂ।
ਗੁਲਸ਼ਨ ਦੁਨੀਆਂ ਜੋਂ ਮਹਿਕ ਰਿਹਾ ਹੈ ਇਸ ਬਾਗ਼ ਦਾ ਮਾਲੀ ਤੂੰ ਹੈ ਸਜਣਾਂ।
ਮੈਂ ਆਪਣੀ ਜ਼ਿੰਦਗੀ ਵਿਚ ਸਭ ਦੇਖੇ ਪਰ ਤੇਰੇ ਜਿਹਾ ਕੋਈ ਨਾ।
ਤੂੰ ਜੋਂ ਦੋ ਬੋਲ ਮਿੱਠੇ ਮਿੱਠੇ ਬੋਲੇ ਉਹ ਮੇਰੇ ਜੀਵਨ ਦਾ ਆਧਾਰ ਹੋਵੇ।
ਤੇਰੇ ਚਰਨਾਂ ਵਿਚ ਮੇਰਾ ਜੀਵਨ ਨੀਸਾਰ ਹੋਵੇ।
ਮੇਰਾ ਜਨਮ ਜਨਮ ਦਾ ਸਾਥ ਰਹੇ ਐਸਾ ਕੋਈ ਕੰਮ ਮੈਂ ਕਰ ਜਾਵਾਂ।
ਮੇਰਾ ਜੀ ਕਰਦਾ ਸਜਣਾਂ ਤੇਰੇ ਪਿਆਰ ਵਿਚ ਮੈਂ ਕੁਝ ਕਰ ਜਾਵਾਂ।

ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18