ਸਕੂਲਾਂ ਕਾਲਜਾਂ ਦੀਆਂ ਇਮਾਰਤਾਂ ਦੀ ਖਸਤਾ ਹਾਲਤ ਨੂੰ ਅੱਖੋਂ ਪਰੋਖੇ ਕਰਨਾ ਤਾਂ ਮਜਬੂਰੀ ਜਿਹੀ ਬਣ ਗਈ ਹੈ। ਜੋ ਹਾਲ ਅਧਿਆਪਕਾਂ ਦਾ ਹੈ। ਉਹ ਭਲੀ ਭਾਂਤੀ ਸਭ ਨੂੰ ਪਤਾ ਹੀ ਹੈ।
ਪਹਿਲੀ ਗੱਲ ਤਾਂ ਇਹ ਕਿ ਕਿਤੇ ਵੀ ਅਧਿਆਪਕਾਂ ਦੀਆਂ ਅਸਾਮੀਆਂ ਪੂਰੀਆਂ ਭਰੀਆਂ ਹੋਈਆਂ ਹੀ ਨਹੀਂ ਹਨ। ਜੋ ਅਧਿਆਪਕ ਆਪਣੀਆਂ ਅਸਾਮੀਆਂ ਤੇ ਮੌਜੂਦਾ ਹਨ।
ਉਹਨਾਂ ਵਿਚੋਂ ਜ਼ਿਆਦਾਤਰ ਅਧਿਆਪਕ ਕਹਾਉਣ ਦੇ ਯੋਗ ਹੀ ਨਹੀਂ ਹਨ। ਟਿਉਕਿ ਅਧਿਆਪਕ ਤਾਂ ਉਸਨੂੰ ਹੀ ਕਿਹਾ ਜਾ ਸਕਦਾ ਹੈ। ਜਿਸਦਾ ਪੜ੍ਹਾਇਆ ਵਿਦਿਆਰਥੀਆਂ ਦੇ ਦਿਲ ਵਿੱਚ ਉਤਰ ਜਾਵੇ ਅਤੇ ਦਿਮਾਗ ਉੱਪਰ ਛਪ ਜਾਵੇ ਤੇ ਵਿਦਿਆਰਥੀ ਉਸਦੇ ਡਰ ਨਾਲ ਨਹੀ ਸਗੋਂ ਸਤਿਕਾਰ ਨਾਲ ਪੜ੍ਹਨ। ਇਸ ਸਭ ਦੀ ਆਸ ਉਸ ਵਿਅਕਤੀ ਤੋਂ ਹੀ ਕੀਤੀ ਜਾ ਸਕਦੀ ਹੈ ਜੋ ਕਿਤਾਬੀ ਦੁਨੀਆਂ ਦੇ ਨਾਲ਼ ਨਾਲ਼ ਆਮ ਦੁਨੀਆਂ ਵਿੱਚ ਵੀ ਵਿਚਰਿਆ ਹੋਵੇ। ਜਿਸ ਨੇ ਬੰਦ ਕਮਰਿਆਂ ਵਿੱਚ ਬੈਠ ਕੇ ਕਿਤਾਬਾਂ ਤੋਂ ਹੀ ਰੱਟੇ ਲਾਏ ਹਨ ਉਹ ਸਿਰਫ਼ ਰੱਟੇ ਹੀ ਲਗਵਾ ਸਕਦਾ ਹੈ। ਸਮਝਾ ਕੁਝ ਨਹੀਂ ਸਕਦਾ ਸਿਖਾ ਕੁਝ ਨਹੀਂ ਸਕਦਾ ਹੈ।ਆਮ ਵੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾਤਰ ਅਧਿਆਪਕਾਂ ਦਾ ਵਿਦਿਆਰਥੀ ਆਂ ਪ੍ਰਤੀ ਵਤੀਰਾ ਇਸ ਤਰ੍ਹਾਂ ਦਾ ਹੁੰਦਾ ਹੈ।
ਜਿਵੇਂ ਉਹ ਉਨ੍ਹਾਂ ਦੇ ਸ਼ਗਿਰਦ ਨਹੀਂ ਬਲਕਿ ਗੁਲਾਮ ਹੋਣ।
ਅਧਿਆਪਕ ਦੀ ਕੁਰਸੀ ਤੇ ਬੈਠ ਜਾਣ ਨਾਲ ਕੋਈ
ਅਧਿਆਪਕ ਨਹੀਂ ਬਣ ਜਾਂਦਾ।
ਜਿਸ ਤਰ੍ਹਾਂ ਸ਼ੇਰ ਦੀ ਖੱਲ ਪਾ ਲੈਣ ਨਾਲ ਕੋਈ ਗਿੱਦੜ ਸ਼ੇਰ ਨਹੀਂ ਬਣ ਸਕਦਾ। ਅਧਿਆਪਕ ਹੋਣ ਅਤੇ ਅਧਿਆਪਕ ਕਹਾਉਣ ਵਿਚ ਬਹੁਤ ਫਰਕ ਹੈ। ਇਥੇ ਤਾਂ ਹੱਦ ਹੀ ਹੋਈ ਪਈ ਹੈ ਕਿਉਂਕਿ ਪ੍ਰਿੰਸੀਪਲ ਵਰਗੇ ਸਤਿਕਾਰਤ ਅਹੁਦੇ ਦੀਆਂ ਕੁਰਸੀਆਂ ਤੇ ਵੀ ਏਨੇ ਯੱਬਲ ਵਿਆਕਤੀਆਂ ਨੇ ਤਸ਼ਰੀਫ਼ ਰੱਖੀ ਹੋਈ ਹੈ। ਜਿਨ੍ਹਾਂ ਕੋਲ ਡਿਗਰੀਆਂ ਤਾਂ ਬਹੁਤ ਵੱਡੀਆਂ ਹਨ। ਗੋਲਡ ਮੈਡਲ ਹਨ ।ਪਰ ਆਮ ਸੂਝ ਬੂਝ ਬਿਲਕੁਲ ਸਿਰਫ਼ ਹੈ।
ਵਿੱਦਿਅਕ ਸੰਸਥਾਵਾਂ ਸਿਰਫ ਵਿਦਿਅਕ ਸੰਸਥਾਵਾਂ ਨਾ ਰਹਿ ਕੇ ਪ੍ਰਧਾਨ ਲਈ ਅਖਾੜਾ ਬਣਕੇ ਰਹਿ ਗੲਈਆਂ ਹਨ।
ਆਪਣੇ ਆਪ ਨੂੰ ਮਹਾਨ ਸ਼ਖਸੀਅਤ ਅਖਵਾਉਣ ਵਾਲਿਆਂ ਨੂੰ ਕਿਸੇ ਯੁਵਕ ਪ੍ਰੋਗਰਾਮ ਦੀ ਸਟੇਜ ਤੋਂ ਅਕਸਰ ਸੰਘ ਪਾੜ ਪਾੜ ਕੈ ਕਹਿੰਦਿਆਂ ਸੁਣਿਆ ਜਾ ਸਕਦਾ ਹੈ। ਸਹਾਇਕ ਗਤੀਵਿਧੀਆਂ ਸਿਖਿਆ ਦਾ ਜ਼ਰੂਰੀ ਅੰਗ ਹਨ। ਇਨ੍ਹਾਂ ਬਿਨਾਂ ਸਿੱਖਿਆ ਅਧੂਰੀ ਹੈ। ਸੋ ਜੇਕਰ ਸਿਰਫ਼ ਪੜ੍ਹਨ ਵਾਲੇ
ਵਿਦਿਆਰਥੀ ਹੀ ਦੇਸ਼ ਦਾ ਨਾਮ ਉੱਚਾ ਕਰ ਸਕਦੇ ਹਨ।
ਇਨ੍ਹਾਂ ਗਤੀਵਿਧੀਆਂ ਦਾ ਵਿਖਾਵਾ ਕਰਨ ਦੀ ਕੋਈ ਲੋੜ ਨਹੀਂ ਇਨ੍ਹਾਂ ਨੁੰ ਬੰਦ ਕਰ ਦੈਣਾ ਚਾਹੀਦਾ ਹੈ। ਉਹ ਦਿਨ ਦੂਰ ਨਹੀਂ ਪੰਜਾਬ ਨੂੰ ਕਿਤਾਬੀ ਕੀੜੀਆਂ ਦਾ ਦੇਸ਼ ਕਿਹਾ ਜਾਂਦਾ ਹੈ।
ਅਧਿਆਪਕਾਂ ਨੂੰ ਚਾਹੀਦਾ ਹੈ ਉਹ ਅਧਿਆਪਕ ਬਣ ਕੇ ਖੁਦੀ ਬਣ ਕੇ ਪੜਾਉਣ ਨੂੰ ਪੜਾਈ ਵਾਂਗ ਲੈਣ। ਖੁਦਾ ਨਾ ਬਣਨਾ। ਵਿਦਿਆਰਥੀ ਜੀਵਨ ਹਰਗੁਣਪ੍ਰੀਤ ਹੈ ਵਿਦਿਆਰਥੀਆਂ ਨੂੰ ਵੀ ਢੰਗ ਨਾਲ ਪੜ੍ਹਨ ਦੀ ਲੋੜ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18