ਸਕੂਲ ਸਿਸਟਮ ਵਿੱਚ ਸਵੇਰ ਦੀ ਸਭਾ ਦਾ ਰੋਲ ਬਹੁਤ ਅਹਿਮ ਹੈ। ਇਸ ਵਿੱਚ ਵਿਦਿਆਰਥੀ, ਸਮੂਹ ਅਧਿਆਪਕ ਅਤੇ ਸਕੁਲ ਮੁਖੀ ਬੜੀ ਉਤਸੁਕਤਾ,ਉਤਸ਼ਾਹ ਨਾਲ ਸਮੂਲੀਅਤ ਕਰਦੇ ਹਨ। ਦਿਨ ਦੀ ਸੁਰੂਆਤ ਵਧੀਆ ਹੋ ਜਾਵੇ ਤਾ ਸਾਰਾ ਦਿਨ ਵਧੀਆ ਲੰਘਦਾ ਹੈ। ਸਕੂਲਾਂ ਵਿੱਚ ਸਾਰੇ ਵਿਦਿਆਰਥੀਆਂ ਦੇ ਹਾਊਸ ਬਣੇ ਹੁੰਦੇ ਹਨ ।ਹਰ ਹਾਊਸ ਦੀ ਵਾਰੀ ਤਕਰੀਬਨ ਇੱਕ ਹਫਤਾ ਹੁੰਦੀ ਹੈ।ਹਾਊਸਜ ਵਿੱਚ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਵੰਡ ਕੀਤੀ ਜਾਦੀ ਹੈ। ਹਾਊਸਜ ਦੇ ਨਾ ਹੋਮੀ ਭਾਬਾ,ਸੀ. ਵੀ. ਰਮਨ ਭਾਈ ਵੀਰ ਸਿੰਘ ਸਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਅਜੀਤ ਸਿੰਘ ਜੁਝਾਰ ਸਿੰਘ ਮਾਤਾ ਗੁੱਜਰ ਕੌਰ,ਸਹੀਦ ਭਗਤ ਸਿੰਘ ਸਹੀਦ ਊਧਮ ਸਿੰਘ ਸਹੀਦ ਕਰਤਾਰ ਸਿੰਘ ਸਰਾਭਾ ਆਦਿ ਨਾਮ ਰੱਖੇ ਜਾਦੇ ਹਨ। ਇਹਨਾ ਨਾਲ ਸਬੰਧਿਤ ਫਲੈਕਸ ਬਣਾਏ ਜਾਦੇ ਹਨ ।ਹਾਊਸ ਦੇ ਦਿਨਾ ਅਨੁਸਾਰ ਇਹ ਫਲੈਕਸ ਪ੍ਰਦਰਸ਼ਿਤ ਕੀਤੇ ਜਾਦੇ ਹਨ।ਵਿਦਿਆਰਥੀ ਆਪਣੇ ਜਮਾਤ ਇੰਚਾਰਜ ਦੀ ਅਗਵਾਈ ਹੇਠ ਆਪਣੇ ਜਮਾਤ ਕਮਰਿਆ ਵਿੱਚੋ ਲਾਈਨਾ ਬਣਾ ਸਵੇਰ ਦੀ ਸਭਾ ਵਾਲੇ ਸਥਾਨ ਗਰਾਉਡ ਵਿੱਚ ਆਉਦੇ ਹਨ।ਕਤਾਰਾ ਵਿੱਚ ਖੜ੍ਹਦੇ ਹਨ। ਨਾਲ ਤੱਪੜ੍ਹ ਵੀ ਵਿਛਾਏ ਜਾਦੇ ਹਨ।ਡਰੱਮ ਦੀ ਬੀਟ ਹਰ ਇੱਕ ਦਾ ਧਿਆਨ ਸਵੇਰ ਦੀ ਸਭਾ ਵੱਲ ਖਿੱਚਦੀ ਜਾਦਾ ਹੈ।ਡੀ. ਪੀ. ਈ. ਅਤੇ ਪੀ. ਟੀ. ਈ. ਜਾ ਕੋਈ ਹੋਰ ਅਧਿਆਪਕ ਸਵੇਰ ਦੀ ਸਭਾ ਦੀ ਸੁਰੂਆਤ ਕਰਦਾ ਹੈ। ਕਈ ਸਕੂਲਾਂ ਵਿੱਚ ਕਮਾਡ ਵਿਦਿਆਰਥੀ ਵੀ ਦਿੰਦੇ ਹਨ। ਸਵੇਰ ਦੀ ਸਭਾ ਵਾਲੇ ਸਥਾਨ ਨੂੰ ਲੈਕਚਰ ਸਟੈਡ ਵਾਜਾ ਡਰੱਮ ਅਦਿ ਉਪਕਰਨਾ ਨਾਲ ਸਜਾਇਆ ਜਾਦਾ ਹੈ।ਸਵੇਰ ਦੀ ਸਭਾ ਦੌਰਾਨ ਸਬਦ ਧਾਰਮਿਕ ਪੱਖ ਤੋ ਸਕੂਲੀ ਵਿਦਿਆਰਥੀਆਂ ਨੂੰ ਤਕੜ੍ਹਾ ਕਰਦਾ ਹੈ ਅਤੇ ਤਪ ਦੀ ਜਗਿਆਸਾ ਪੜ੍ਹਾਈ ਨਾਲ ਵਧੇਰੇ ਜੁੜ੍ਹਦੀ ਹੈ। ਸਰਬੱਤ ਦੇ ਭਲੇ ਦਾ ਪਾਠ ਪੜ੍ਹਦਾ ਹੈ।ਜਨ ਗਣ ਮਨ ਰਾਸ਼ਟਰ ਦੇਸ਼ ਨਾਲ ਜੋੜ੍ਹਦਾ ਹੈ। ਦੇਸ਼ ਦੀ ਸੇਵਾ ਦੇਸ਼ ਦੀ ਮਹਾਨਤਾ ਨਾਲ ਜੁੜ੍ਹਦਾ ਹੈ।ਸਕੂਲੀ ਵਿਦਿਆਰਥੀ ਰੋਜਾਨਾ ਸਬਦ ਗਾਇਨ ਅਤੇ ਰਾਸਟਰੀ ਗੀਤ ਦੀ ਦੁਹਰਾਈ ਕਰਦੇ ਹਨ।ਸਕੂਲੀ ਵਿਦਿਆਰਥੀ ਅਤੇ ਅਧਿਆਪਕ ਸਬਦ ਗਾਇਨ ਦੌਰਾਨ ਭਗਤੀ ਅਤੇ ਰਾਸਟਰੀ ਗੀਤ ਦੌਰਾਨ ਦੇਸ ਦੇ ਮਾਣ,ਗਰਭ ਨਾਲ ਜੁੜ੍ਹ ਗਾਉਦੇ ਹਨ ।ਖੁਸ਼ੀ ਅਤੇ ਮਾਣ ਅਨੁਭਵ ਕਰਦੇ ਹਨ।ਸਵੇਰ ਦੀ ਸਭਾ ਹੀ ਇੱਕ ਸੁਭ ਸਵੇਰ ਦਾ ਮੌਕਾ ਹੁੰਦਾ ਹੈ ਜਦੋ ਸਮੂਹ ਜੁੜ੍ਹਦਾ ਹੈ। ਬਹੁਤ ਸਾਰੇ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਜਿਵੇ ਖੇਤੀਬਾੜੀ ਵਿਭਾਗ ਵਾਲੇ ਪਰਾਲੀ ਪ੍ਰਬੰਧਨ ਸਿਹਤ ਵਿਭਾਗ ਵਾਲੇ ਸਿਹਤ ਜਾਗਰੂਕਤਾ ਕੈਰੀਅਰ ਗਾਈਡੈਸ ਸੈਲ ਵਾਲੇ ਕੈਰੀਅਰ ਟਾਕ,ਬਿਜਲੀ ਵਿਭਾਗ ਵਾਲੇ ਬਿਜਲੀ ਦੀ ਬੱਚਤ,ਚੋਣ ਸੈਲ ਵਾਲੇ ਸਵੀਪ ਗਤੀਵਿਧੀਆ ਵੋਟ ਦੀ ਮਹੱਤਤਾ ,ਕਾਨੂੰਨੀ ਜਾਗਰੂਕਤਾ ਵਾਲੇ ਕਾਨੂੰਨ ਦਾ ਰੋਲ ਆਦਿ ਸਵੇਰ ਦੀ ਸਭਾ ਵਿੱਚ ਸਮੂਲੀਅਤ ਕਰ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਪਣਾ ਆਪਣਾ ਲੈਕਚਰ ਦਿੰਦੇ ਹਨ।ਜਾਗਰੂਕਤਾ ਕਿਰਿਆਵਾ ਦਾ ਆਯੋਜਨ ਅਕਸਰ ਸਵੇਰ ਦੀ ਸਭਾ ਦੌਰਾਨ ਹੀ ਕੀਤਾ ਜਾਦਾ ਹੈ।ਹਰ ਇੱਕ ਬਾਹਰੀ ਬੁਲਾਰੇ ਦੀ ਕੋਸਿਸ ਹੁੰਦੀ ਹੈ ਕਿ ਉਹ ਸਵੇਰ ਦੀ ਸਭਾ ਦੌਰਾਨ ਹੀ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰੁਬਰੂ ਹੀ ਹੋਣ।ਸਵੇਰ ਦੀ ਸ਼ਭਾ ਦੌਰਾਨ ਅਧਿਆਪਕ ਆਪਣਾ ਲੈਕਚਰ ਭਖਦਿਆ ਮਸਲਿਆ ਜਿਵੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨਾ, ਨਸ਼ਿਆ ਦੇ ਬੁਰੇ ਪ੍ਰਭਾਵ ਦੱਸ ਨਸ਼ਿਆ ਤੋ ਕੋਹਾ ਦੂਰ ਰਹਿਣ ਲਈ ਪ੍ਰੇਰਿਤ ਕਰਨਾ, ਕੁਦਰਤੀ ਆਫਤਾ ਜਿਵੇ ਭੁਚਾਲ ਹੜ੍ਹ ਸੋਕਾ ਤੇਜ ਹਵਾਵਾ ਪਹਾੜ੍ਹਾ ਦਾ ਰਿਸਕਣਾ,ਸਵੈ ਅਨੁਸ਼ਾਸਨ ,ਅਨੁਸ਼ਾਸਨ ,ਰੋਜਾਨਾ ਹਾਜਰੀ,ਸਕੂਲੀ ਵਰਦੀ ਵਿੱਚ ਆਉਣ ਆਦਿ ਬਾਰੇ ਸਰਲ ਉਦਾਰਹਨਾਂ ਨਾਲ ਦੱਸਣਾ,ਟਰੈਫਿਕ ਜਾਗਰੂਕਤਾ ਸੜ੍ਹਕ ਦੇ ਨਿਯਮ ਲਾਈਟ ਸਿਗਨਲਾ ਦੀ ਪਾਲਨਾ, ਸਵੱਛਤਾ ਦੀ ਮਹੱਤਤਾ ਆਦਿ ਬਾਰੇ ਲੈਕਚਰ ਦਿੰਦੇ ਹਨ। ਸਵੇਰ ਦੀ ਸਭਾ ਦੀਆ ਕਿਰਿਆਵਾ ਦਾ ਇੰਦਰਾਜ ਲਈ ਹਰ ਸਕੂਲ ਵੱਲੋ ਵੱਖਰਾ ਰਜਿਸਟਰ ਲਗਾਇਆ ਹੁੰਦਾ ਹੈ ਜਿਸ ਵਿਚ ਰੋਜਾਨਾ ਕਿਰਿਆਵਾ ਦਰਜ ਕੀਤੀਆ ਜਾਦੀਆ ਹਨ। ਸਕੂਲੀ ਵਿਦਿਆਰਥੀਆਂ ਨੂੰ ਵੀ ਜਿੰਨਾ ਦੀ ਜਮਾਤ ਛੇਵੀ ਤੋ ਬਾਰਵੀ ਹੁੰਦੀ ਹੈ ਨੂੰ ਵੀ ਸਵੈ ਇੱਛਾ ਅਨੁਸਾਰ ਇਹਨਾ ਟਾਪਿਕਾ ਉਪੱਰ ਸਵੇਰ ਦੀ ਸਭਾ ਦੌਰਾਨ ਬੋਲਣ ਲਈ ਉਤਸ਼ਾਹਿਤ ਕੀਤਾ ਗਿਆ ਹੈ ਉਸ ਉੱਪਰ ਬੋਲ ਵੀ ਰਹੇ ਹਨ।ਜਿਸ ਨਾਲ ਵਧੀਆ ਬੁਲਾਰੇ ਬਣਨਗੇ।ਸਵੇਰ ਦੀ ਸਭਾ ਦੌਰਾਨ ਸਾਰੇ ਦਿਨ ਦੇ ਪ੍ਰੋਗਰਾਮ ਸਮਾ ਸਾਰਣੀ ਬਾਰੇ ਦੱਸਿਆ ਜਾਦਾ ਹੈ। ਜਿਸ ਤਰਾ ਪੇਪਰਜ ਦੇ ਦਿਨਾ ਦੌਰਾਨ ਸਿਟਿੰਗ ਪਲੈਨ ਰਾਹੀ ਕਮਰਿਆ ਵਿੱਚ ਬੈਠਣ ਬਾਰੇ ਦੱਸਿਆ ਜਾਦਾ ਹੈ।ਸਭਾ ਦੌਰਾਨ ਕੁਝ ਸਰੀਰਕ ਕਸਰਤ ਵੀ ਕਰਵਾਈ ਜਾਦੀ ਹੈ ਜਿਸ ਨਾਲ ਵਿਦਿਆਰਥੀ ਸਰੀਰਕ ਅਤੇ ਮਾਨਸਿਕ ਤੌਰ ਉੱਪਰ ਤਕੜ੍ਹੇ ਰਹਿੰਦੇ ਹਨ। ਸਵੇਰ ਦੀ ਸ਼ਭਾ ਦੌਰਾਨ ਵਿਦਿਆਰਥੀਆਂ ਦੀ ਹਾਜਰੀ ਵੀ ਲਗਾਈ ਜਾਦੀ ਹੈ। ਜਿਆਦਾ ਵਿਦਿਆਰਥੀਆਂ ਦੀ ਗਿਣਤੀ ਵੱਡੀ ਜਮਾਤ ਦੇ ਰੋਲ ਨੰਬਰ ਬਾਦ ਵਿੱਚ ਵੀ ਬੋਲਣੇ ਕਾਫੀ ਪ੍ਰਭਾਵਸਾਲੀ ਲੱਗਦੇ ਹਨ।ਹਾਜਰੀ ਦਾ ਜਵਾਬ ਵਿਦਿਆਰਥੀ ਖੜ੍ਹੇ ਹੋਣ ਬਾਦ ਦਿੰਦੇ ਹਨ।ਸਵੇਰ ਦੀ ਸਭਾ ਦੌਰਾਨ ਮੁੱਖ ਖਬਰਾ ਪੰਜਾਬੀ ਟ੍ਰਿਬਿਊਨ ਅਜੀਤ ਪੰਜਾਬੀ ਜਾਗਰਣ ਆਦਿ ਅਖਬਾਰਾ ਵਿੱਚੋ ਸਹੀ ਲਗਾ ਅਧਿਆਪਕ ਦਿੰਦੇ ਹਨ ਫਿਰ ਵਿਦਿਆਰਥੀਆਂ ਵੱਲੋ ਪੜ੍ਹੀਆ ਜਾਦੀਆ ਹਨ ਫਿਰ ਉਹਨਾ ਨੂੰ ਬਲੈਕਬੋਰਡ ਉੱਪਰ ਵੀ ਲਿਖਿਆ ਜਾਦਾ ਹੈ ਬਲੈਕਬੋਰਡ ਅਜਿਹੇ ਸਥਾਨ ਉੱਪਰ ਪ੍ਰਦਰਸ਼ਿਤ ਹੁੰਦਾ ਹੈ ਜਿੱਥੋ ਦੀ ਸਕੂਲੀ ਵਿਦਿਆਰਥੀਆਂ ਦਾ ਜਿਆਦਾ ਆਣ ਜਾਣ ਹੁੰਦਾ ਹੈ। ਫਿਰ ਅੱਧੀ ਛੁੱਟੀ ਜਾ ਆਉਦੇ ਜਾਦੇ ਵਿਦਿਆਰਥੀ ਖਬਰਾ ਪੜ੍ਹਦੇ ਹਨ।ਕਈ ਵਿਦਿਆਰਥੀ ਆਪਣੀ ਕਾਪੀ ਉੱਪਰ ਨੋਟ ਵੀ ਕਰਦੇ ਹਨ।ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਵੱਲੋ ਅੱਜ ਦਾ ਵਿਚਾਰ ਕਿਸਮਤ ਨੂੰ ਅਤੇ ਦੂਜਿਆ ਨੁੰ ਦੋਸ਼ ਕਿਉ ਦੇਣਾ ਜੇਕਰ ਸੁਪਨੇ ਸਾਡੇ ਹਨ ਤਾਂ ਕੋਸ਼ਿਸ਼ ਵੀ ਸਾਡੀ ਹੋਣੀ ਚਾਹੀਦੀ ਹੈ।ਤੁਹਾਡਾ ਆਤਮ ਵਿਸਵਾਸ਼ ਅਸੰਭਵ ਨੂੰ ਸੰਭਵ ਕਰਨ ਦੀ ਤਾਕਤ ਰੱਖਦਾ ਹੈ।ਅੱਜ ਦੀ ਕੀਤੀ ਮਿਹਨਤ ਆਉਣ ਵਾਲੇ ਕੱਲ ਦੀ ਤਾਕਤ ਬਣਦੀ ਹੈ।ਨੈਤਿਕਤਾ ਤੋ ਬਗੈਰ ਸਿੱਖਿਆ ਬਿਨਾ ਕੰਪਾਸ ਦੇ ਭਟਕਦੇ ਹੋਏ ਸਮੁੰਦਰੀ ਜਹਾਜ ਵਰਗੀ ਹੈ।ਆਪਣੇ ਕੰਮ ਨੂੰ ਹੋਵਾਂ ਅਰਪਣ ਸਾਹਵੇ ਰੱਖ ਜਮੀਰ ਦਾ ਦਰਪਣ।ਹੱਥ ਲਕੀਰਾ ਦੀ ਚਿੰਤਾ ਨਾ ਕਰੋ ਹੱਥ ਹੀ ਸਿਰਜਣਹਾਰ ਹਨ।ਵੱਡਿਆਂ ਦਾ ਸਤਿਕਾਰ ਕਰੋ। ਸਮਾਂ ਵਿਸ਼ਵਾਸ ਅਤੇ ਸਤਿਕਾਰ ਅਜਿਹੇ ਪੰਛੀ ਹਨ ਜੋ ਉੱਡ ਜਾਣ ਤਾਂ ਵਾਪਿਸ ਨਹੀ ਆਉਦੇ ਆਦਿ ਬੋਲਿਆ ਜਾਣਾ ਕਾਫੀ ਪ੍ਰਭਾਵ ਵਾਲਾ ਹੁੰਦਾ ਹੈ।ਅਧਿਆਪਕ ਵੱਧ ਤੋ ਵੱਧ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਦੌਰਾਨ ਅਲ਼ੱਗ ਅਲੱਗ ਈਵੈਟਸ ਵਿੱਚ ਆਉਣ ਲਈ ਉਤਸ਼ਾਹਿਤ ਕਰਦੇ ਹਨ।ਖੁਦ ਵਿਦਿਆਰਥੀਆਂ ਨੂੰ ਵੀ ਆਪ ਅੱਗੇ ਆਉਣਾ ਚਾਹੀਦਾ ਹੈ । ਮਾਪਿਆਂ ਨੂੰ ਵੀ ਆਪਣੇ ਬੱਚਿਆ ਨੂੰ ਪਰਫੋਰਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਦੀ ਸਖਸ਼ੀਅਤ ਦਾ ਸਰਵਪੱਖੀ ਵਿਕਾਸ ਹੁੰਦਾ ਹੈ।ਆਪਣੀ ਗੱਲ ਸਮਾਜ ਅਤੇ ਮਾਪਿਆਂ ਵੱਡਿਆ ਕੋਲ ਰੱਖਣ ਦੇ ਸਮਰੱਥ ਹੋਣਗੇ।

-ਬਰਜਿੰਦਰ ਪਾਲ ਸਿੰਘ ਬਰਨ ਧਨੌਲਾ
ਸਰਕਾਰੀ ਰਾਜ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕ
ਪੀ.ਈ.ਐਸ-1
ਉੱਪ ਜਿਲਾ੍ਹ ਸਿੱਖਿਆ ਅਫਸਰ (ਸਸ) ਬਰਨਾਲਾ
ਦਫਤਰ ਡੀ.ਈ.ੳ.(ਸਸ) ਪ੍ਰਬੰਧਕੀ ਕੰਪਲੈਕਸ
ਬਰਨਾਲਾ
ਮੋਬਾਈਲ ਨੰਬਰ 9815516435