ਬੇਨਤੀ ਰੱਬਾਂ ਹੁਣ ਤਾਂ ਬਸ ਕਰ ਜਾਹ ਬਹੁਤ ਪਾ ਲਿਆ ਹੁਣ ਰੁਕ ਜਾਹ ਸਾਡੀਆਂ ਕੀਤੀਆਂ ਭੁੱਲਾਂ ਬਖਸ਼ਾ ਰੱਬਾਂ ਹੁਣ ਤਾਂ ਬਸ ਕਰ ਜਾਹ ਬਹੁਤ ਪਾ ਲਿਆ ਹੁਣ ਰੁਕ ਜਾਹ ਲੋਕ ਘਰੋਂ ਬੇਘਰ ਹੋ ਗਏ, ਬੱਚੇ ਬੁੱਢੇ ਸਾਰੇ ਰੋਂ ਪਏ, ਕੱਚੇ ਪੱਕੇ ਢਹਿ ਰਹੇ ਨੇ ਸਾਰੇ, ਲੁੱਕਣ ਲਈ ਨਾ ਹੁਣ ਲੱਭੇ ਥਾਂ। ਰੱਬਾਂ ਹੁਣ ਤਾਂ ਬਸ ਕਰ ਜਾਹ, ਬਹੁਤ ਪਾ ਲਿਆ ਹੁਣ ਰੁਕ ਜਾਹ। ਖਾਣ ਪੀਣ ਤੋਂ ਵੀ ਔਖੇ ਹੋ ਗਏ, ਬੱਦਲ ਵੇਖ ਕੇ ਸਾਹ ਖਲੋਗੇ, ਸਾਡੀ ਜੇ ਤੂੰ ਸੁਨਣੀ ਨਹੀਂ ਤਾਂ, ਬੇਜੁਬਾਨੀਆ ਦੀ ਹੀ ਸੁਣ ਲੈ ਆਹ, ਰੱਬਾਂ ਹੁਣ ਤਾਂ ਬਸ ਕਰ ਜਾਹ, ਬਹੁਤ ਪਾ ਲਿਆ ਹੁਣ ਰੁਕ ਜਾਹ। ਤੇਰਾ ਛੱਡ ਕਿਹੜੇ ਦਰ ਜਾਈਏ, ਕਿਸਨੂੰ ਆਪਣੇ ਹਾਲ ਸੁਣਾਈਏ ਤੂੰ ਸਿਰ ਤੇ ਮੇਹਰ ਦਾ ਹੱਥ ਰੱਖਦੇ, ਸਾਨੂੰ ਆਪਣੇ ਗਲ ਨਾਲ ਲਾਹ, ਰੱਬਾਂ ਹੁਣ ਤਾਂ ਬਸ ਕਰ ਜਾਹ, ਬਹੁਤ ਪਾ ਲਿਆ ਹੁਣ ਰੁਕ ਜਾਹ।
ਸੰਦੀਪ ਦਿਉੜਾ 8437556667