ਅੱਜ ਵੇਖ ਕੇ ਬਹੁਤ ਦੁੱਖ ਹੋਇਆ ਹੈ ਕਿਵੇਂ ਦਰਿਆਵਾਂ ਦੇ ਬੰਨ ਟੁੱਟ ਗਏ ਹਨ ਜਿਸ ਪਾਣੀ ਨਾਲ ਗਰੀਬ ਲੋਕਾਂ ਦਾ ਨੁਕਸਾਨ ਹੋਇਆ ਹੈ ਕਿਸਾਨਾਂ ਦੀ ਫਸਲਾਂ ਰੁੱੜ ਗਈਆਂ ਘਰ ਰੁੱੜ ਗਏ ਮਾਲ ਡੰਗਰ ਰੁੱੜ ਗਏ। ਏਥੋਂ ਤੱਕ ਕਿ ਕਈਆਂ ਦੇ ਘਰ ਦੀ ਜੀਆਂ ਵੀ ਰੁੜ੍ਹ ਗਏ ਅੱਜ ਉਹ ਬਰਬਾਦ ਹੋ ਗਏ ਪੈਲੀਆਂ ਕਿਸਾਨਾਂ ਦੀਆਂ ਬਰਬਾਦ ਹੋਈਆਂ ਘਰ ਬਰਬਾਦ ਹੋਏ ਪਰ ਹੈਰਾਨਗੀ ਦੀ ਗੱਲ ਹੈ ਕਿ ਸਰਕਾਰ ਨੇ ਕਨੂੰਨ ਲਾਗੂ ਕੀਤਾ ਹੈ ਕਿ ਕਿਸਾਨ ਆਪਣੀ ਜ਼ਮੀਨ ਵਿੱਚੋਂ ਰੇਤ ਦੀ ਬੋਰੀ ਵੀ ਨਹੀਂ ਕੱਢ ਸਕਦਾ
ਉਹ ਸਰਕਾਰ ਦੇ ਪਾਲੇ ਹੋਏ ਕਾਰਿੰਦੇ ਰੇਤ ਕੱਢ ਕੇ ਕਰੋੜਾਂ ਰੂਪੈ ਕਮਾ ਰਹੇ ਹਨ ਇਹ ਕਿਸ ਕਨੂੰਨ ਵਿੱਚ ਲਿਖਿਆ ਹੈ ਕਿ ਆਪਣੀ ਜ਼ਮੀਨ ਦੀ ਮਿੱਟੀ ਰੇਤ ਵੇਚ ਕੇ ਅਸੀਂ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੇ ਸਾਡੇ ਪਰਿਵਾਰ ਭੁੱਖੇ ਮਰਨ ਸਾਡੀਆਂ ਜ਼ਮੀਨਾਂ ਵਿੱਚੋਂ ਇਹ ਐਸ਼ ਕਰਨ ਲੱਖ ਲਾਹਨਤ ਹੈ ਇਹੋ ਜਿਹੇ ਕਨੂੰਨਾਂ ਦੇ
ਜਿਸ ਦੇਸ਼ ਵਿੱਚ ਕਿਸਾਨਾਂ ਦਾ ਹੱਕ ਅਫਸਰ ਸ਼ਾਹੀ ਤੇ ਸਰਕਾਰ ਦੇ ਪਾਲੇ ਕਰਿੰਦੇ ਖਾਂ ਕੇ ਐਸ਼ ਕਰਨ ਇਹ ਪੈਸਾ ਨਾਲ਼ ਨਹੀਂ ਜਾਣਾ ਕਿਸਾਨਾਂ ਦੀਆਂ ਬਦ ਅਸੀਸਾਂ ਲੱਗਣ ਗੀਆ
ਜੇ ਕਿਸਾਨ ਰੇਤਾ ਆਪਣੀ ਜ਼ਮੀਨ ਵਿੱਚੋਂ ਕੱਢਦਾ ਹੈ ਤਾਂ ਵਾਤਾਵਰਨ ਖ਼ਰਾਬ ਹੁੰਦਾ ਹੈ ਜੇ ਅਫ਼ਸਰ ਤੇ ਕਰਿੰਦੇ ਰੇਤਾ ਕੱਢ ਕੇ ਵੇਚਦੇ ਹਨ ਫਿਰ ਵਾਤਾਵਰਨ ਖ਼ਰਾਬ ਨਹੀਂ ਹੁੰਦਾ
ਜਦੋਂ 88 ਵਿੱਚ ਹੜ੍ਹ ਆਏ ਸੀ ਸਾਡੀ ਜ਼ਮੀਨ ਰਾਵੀ ਦੇ ਕੰਢੇ ਤੇ ਸੀ ਸਾਰੀ ਜ਼ਮੀਨ ਰੁੜ੍ਹ ਗਈ ਫਸਲਾਂ ਰੁੜ੍ਹ ਗਈਆਂ ਮੋਟਰਾਂ ਰੁੜ੍ਹ ਗਈਆਂ ਅਸੀਂ ਕੰਗਾਲ ਹੋ ਗਏ ਕਿਸੇ ਨੇ ਸਾਡੀ ਸਾਰ ਨਾ ਲਈ ਕਈਆਂ ਸਾਲਾਂ ਬਾਅਦ ਸਾਨੂੰ ਕੁੱਝ ਹੋਸ਼ ਆਈ ਤੇ ਅਸੀਂ ਰੋਟੀ ਖਾਣ ਜੋਗੇ ਹੋਏ। ਉਸ ਟਾਇਮ ਜੋ ਖ਼ਰਾਬਾ ਸਰਕਾਰ ਨੇ ਦਿੱਤਾ ਉਸ ਦਾ ਚੌਥਾ ਹਿੱਸਾ ਸਾਨੂੰ ਮਿਲਿਆ ਬਾਕੀ ਤਿੰਨ ਹਿੱਸੇ ਅਫਸਰ ਖਾ ਗਏ ਹੁਣ ਵੀ ਇਸ ਤਰ੍ਹਾਂ ਹੀ ਹੋਣਾ ਹੈ ਕਿਸਾਨ ਨੂੰ ਕੁੱਝ ਨਹੀਂ ਮਿਲਣਾ ਅਫਸਰ ਹੀ ਖਾਣ ਗੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਕਿਸਾਨਾ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਫਸਰਾਂ ਦੇ ਹੱਥ ਨਾ ਕੁੱਝ ਲੱਗੇ ਜੇ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋ ਜਾਣ ਗੇ ਤਾਂ ਕਿਸਾਨ ਦੀ ਕਰਜ਼ੇ ਦੀ ਚਿੰਤਾ ਮੁੱਕ ਜਾਵੇ ਗੀ ਤੇ ਕਿਸਾਨ ਮੇਹਨਤ ਕਰਕੇ ਰੋਟੀ ਖਾ ਲਵੇ ਗਾ
ਸਰਕਾਰ ਨੂੰ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ
ਇੱਕ ਤਾਂ ਕਿਸਾਨ ਆਪਣੀ ਜ਼ਮੀਨ ਵਿੱਚੋਂ ਰੇਤ ਚੁੱਕ ਸਕੇ ਤੇ ਇੱਕ ਖ਼ਰਾਬਾ ਦੇਣ ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ
ਸਰਕਾਰ ਦੀ ਬਹੁਤ ਕਿਸਾਨਾਂ ਤੇ ਮੇਹਰਬਾਨੀ ਹੋਵੇਗੀ
ਬਲਵਿੰਦਰ ਕੌਰ ਪੰਧੇਰ