ਬਿਨ ਮੌਸਮ ਬਰਸਾਤ ਹੋਣ ਸੀ ਲੱਗੀ
ਛੱਤ ਗਰੀਬ ਦੀ ਚੋਣ ਸੀ ਲੱਗੀ
ਗ਼ਰੀਬ ਨੂੰ ਕੁਝ ਵੀ ਸਮ੍ਹਝ ਨੀ ਆਇਆ
ਵੇਹੜੇ ਬੈਠ ਸਵਾਨੀਂ ਰੋਂਨ ਸੀ ਲੱਗੀ
ਬਿਨ ਮੌਸਮ ਬਰਸਾਤ ਹੋਣ ਸੀ ਲੱਗੀ
ਛੱਤ ਗਰੀਬ ਦੀ ਚੋਣ ਸੀ ਲੱਗੀ
ਏਧ੍ਹਰ ਓਧ੍ਹਰ ਪਏ ਦੇਖਣ ਸਾਰੇ
ਕੋਈ ਭਾਰ ਗ਼ਮਾਂ ਦਾ ਢੋਂਣ ਸੀ ਲੱਗੀ
ਸਮ੍ਹਝ ਕਿਸੇ ਨੂੰ ਕੁਝ ਵੀ ਨੀ ਆਇਆ
ਦਿਲ ਆਪਣੇ ਨੂੰ ਟ੍ਹੋਣ ਸੀ ਲੱਗੀ
ਬਿਨ ਮੌਸਮ ਬਰਸਾਤ ਹੋਣ ਸੀ ਲੱਗੀ
ਛੱਤ ਗਰੀਬ ਦੀ ਚੋਣ ਸੀ ਲੱਗੀ
ਕਿਸ ਜਨਮ ਦਾ ਲੈਨੈਂ ਬਦਲਾ਼ ਰੱਬਾ
ਕਹਿ ਧਾਹਾਂ ਮਾਰਕੇ ਰੋਂਣ ਸੀ ਲੱਗੀ
ਸਿੱਧੂ ਅੱਖੀਆਂ ਦੇ ਵਿੱਚ ਅੱਥਰੂ ਭਰਕੇ
ਜਿਸਮ ਦੇ ਜਖ਼ਮ ਦਖਾਓਂਣ ਸੀ ਲੱਗੀ
ਬਿਨ ਮੌਸਮ ਬਰਸਾਤ ਹੋਣ ਸੀ ਲੱਗੀ
ਛੱਤ ਗਰੀਬ ਦੀ ਚੋਣ ਸੀ ਲੱਗੀ
ਮੀਤੇ, ਦੋਸ਼ ਕਿਸੇ ਨੂੰ ਦੇਣਾ ਕੀ ਹੈ
ਦਿਲ ਦੇ ਦਰਦ ਲਕੋਣ ਸੀ ਲੱਗੀ
ਕਰਮਾਂ ਦੇ ਨੇ ਸਭ ਸੁੱਖ ਸਹੂਲਤਾਂ
ਬੀ ਕਿਸਮਤ ਦੇ ਬੋਣ ਸੀ ਲੱਗੀ
ਬਿਨ ਮੌਸਮ ਬਰਸਾਤ ਹੋਣ ਸੀ ਲੱਗੀ
ਛੱਤ ਗਰੀਬ ਦੀ ਚੋਣ ਸੀ ਲੱਗੀ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505