ਅੱਖ ਗਰੀਬ ਦੀ ਭਰ ਭਰ ਡੁੱਲ੍ਹੇ
ਵਸਦੇ ਘਰਾਂ ਦੇ ਬੁਜ੍ਹ ਗਏ ਚੁੱਲ੍ਹੇ
ਜਿੱਧ੍ਹਰ ਦੇਖਾਂ ਓਧ੍ਹਰ ਦਿਸਦਾ ਪਾਣੀ
ਲੱਗਦਾ ਹੈ ਹੋਗੀ ਖਤਮ ਕਹਾਣੀ
ਖਾਂਣ ਲਈ ਨਾ ਕਿਧਰੇ ਲੱਭਦੀ ਰੋਟੀ
ਲੱਗਦਾ ਹੈ ਕਿਸਮਤ ਹੋ ਗਈ ਖੋਟੀ
ਤੇਰੀਆਂ ਦਾਤਿਆ ਤੂੰ ਆਪ ਹੀ ਜਾਣੇਂ
ਭੁੱਖੇ ਵਿਲਕਣ ਪਏ ਬਾਲ਼ ਨਿਆਣੇਂ
ਗਿਆ ਨਾ ਕੋਈ ਕਦੇ ਜੱਗ ਤੋਂ ਮੁੜਿਆ
ਪਾਣੀ ਵਿੱਚ ਸਾਰਾ ਕੁਝ ਸਾਡਾ ਰੁੜ੍ਹਿਆ
ਹੱਥ ਜੋੜਕੇ ਸਿੱਧੂ ਪਿਆ ਮਿੰਨਤ ਕਰੇ
ਚਰਨਾਂ ਵਿੱਚ ਤੇਰੇ ਆਪਣਾਂ ਸੀਸ ਧਰੇ
ਕਾਲ਼ੇ ਬੱਦਲ਼ ਹੁਣ ਹਟਾਦੇ ਰੱਬਾ
ਮੀਂਹ ਰਹਿਮਤ ਦਾ ਵਰਸਾਦੇ ਰੱਬਾ
ਮੀਤਾ ਹੱਥ ਜੋੜਕੇ ਕਰੇ ਅਰਜੋਈ
ਤੇਰੇ ਬਾਜ ਨਾ ਮੇਰਾ ਦਰਦੀ ਕੋਈ
ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505