ਮੈਂ ਲਿਖਦੀ ਹਾਂ ਇਸ ਦੇ ਕਿੱਸੇ।
ਕਦੀ ਤਾਂ ਮੈਂ ਇਸ ਜਿੰਦਗੀ ਵਿੱਚ ਜ਼ਹਿਰਾਂ ਦੇ ਘੁੱਟ ਪੀਤੇ,
ਕਦੀ ਮੈਂ ਇਸ ਜਿੰਦਗੀ ਵਿੱਚ ਸ਼ਹਿਦ ਤੋਂ ਵੱਧ ਸਵਾਦ ਚਖੇ।
ਮੇਰੇ ਆਪਣੇ ਸਾਹਾਂ ਦੇ ਕੌੜੇ ਸੱਚ ਕਿਸੇ ਕੋਲੋ ਪੜ੍ਹੇ ਨਹੀਂ ਜਾਣੇ,
ਝੂਠੇ ਹੀ ਕਸੀਦੇ ਜਿਹੇ ਲਫਜ਼ਾਂ ਨੂੰ ਲਿਖਣੇ ਨੇ।
ਬਹੁਤ ਹੀ ਸੋਹਲ ਜਿਹੇ ਦਰਦ ਇਹ ਹਨ,
ਫੁੱਲਾਂ ਵਰਗੇ ਹਾਸੇ ਵੀ ਹੁਣ ਪੀੜਾਂ ਦਿੰਦੇ ਹਨ।
ਜ਼ਖਮ ਤਾਂ ਭਰ ਹੀ ਜਾਣ ਗੇ ਮੇਰੇ,
ਖੁਸ਼ੀਆਂ ਦੇ ਦਾਗ਼ ਨਾ ਮਿਟਣੇ ਨੇ ਕਦੀ।
ਕਦੀ ਮੇਰੇ ਚਿਹਰੇ ਤੇ ਗਮ ਨਾ ਲਭਣੇ,
ਇਹ ਤਾਂ ਮੈਂ ਵਰਕਿਆਂ ਤੇ ਲਿਖਣੇ ਹਨ।
ਇਹ ਜ਼ਿੰਦਗੀ ਪੂਰੀ ਵੀ ਹੈ ਤੇ ਅਧੂਰੀ ਵੀ ਹੈ।।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18