ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਸਵੇਰ ਦੀ ਸਭਾ ਦਾ ਰੋਲ ਬਹੁਤ ਮਹੱਤਵਪੂਰਨ ਹੈ।ਇਸ ਸਭਾ ਵਿੱਚ ਸਕੂਲ ਦੇ ਸਾਰੇ ਸਕੂਲ ਮੂਖੀ ਸਾਰੇ ਵਿਸ਼ਿਆ ਦੇ ਅਧਿਆਪਕ ਬੜੀ ਖੁਸ਼ੀ ਨਾਲ ਸਿਰਕਤ ਕਰਦੇ ਹਨ। ਸਕੂਲ ਮੁਖੀ ਭਾਵੇ ਉਹ ਪ੍ਰਾਇਮਰੀ ਸਕੂਲ ਦਾ ਹੈਡ ਟੀਚਰ ਹੋਵੇ ਮਿਡਲ ਸਕੂਲ ਦਾ ਇੰਚਾਰਜ ਜਾ ਹਾਈ ਸਕੂਲ ਦਾ ਮੁਖ ਅਧਿਆਪਕ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ ਜਾ ਸਕ੍ਹਲ ਇੰਚਾਰਜ ਇਸ ਸਭਾ ਦੀ ਨਿਗਰਾਨੀ ਕਰਦਾ ਹੈ।ਇਸ ਸਮੇ ਨੂੰ ਅਹਿਮ ਸਮਾ ਮੰਨਿਆ ਜਾਦਾ ਹੈ।ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਹਾਊਸਾਂ ਵਿੱਚ ਵੰਡਿਆ ਹੋਇਆ ਹੂੰਦਾ ਹੈ। ਕਈ ਸਕੂਲਾਂ ਰੋਲ ਨੰਬਰਾ ਮੁਤਾਬਿਕ ਵੀ ਹਾਊਸ ਬਣਾਏ ਜਾਦੇ ਹਨ। ਕਈ ਸਕੂਲਾਂ ਵਿੱਚ ਹਾਊਸਾ ਦੇ ਅਲੱਗ ਅਲੱਗ ਰੀਬਨਾ ਦੇ ਕਲਰ ਦਿੱਤੇ ਜਾਦੇ ਹਨ। ਕਈ ਸਕੂਲਾਂ ਵਿੱਚ ਹਾਊਸਾਂ ਦੇ ਚਾਰਟ ਫਲ਼ੈਕਸ ਵੀ ਲਗਾਏ ਜਾਦੇ ਹਨ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ਵਿਖੇ ਚਾਰ ਹਾਊਸ ਬਣਾਏ ਗਏ ਹਨ ਜਿੰਨਾ ਦੇ ਨਾ ਸਹੀਦ ਊਧਮ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ ਕਲਪਨਾ ਚਾਵਲਾ ਸਹੀਦ ਭਗਤ ਸਿੰਘ ਰੱਖੇ ਹੋਏ ਹਨ।ਹਰ ਹਾਊਸ ਦੇ ਇੰਚਾਰਜ ਅਧਿਆਪਕ ਅਤੇ ਅਲਾਟਿਡ ਵਿਦਿਆਰਥੀਆਂ ਦੀ ਵਾਰੀ ਜਾ ਸਮਾ ਪੰਦਰਾ ਦਿਨ ਦਾ ਹੂੰਦਾ ਹੈ। ਹਰ ਹਾਊਸ ਆਪਣਾ ਫਲੈਗ ਲਗਾਉਦਾ ਹੈ ਖਬਰਾ ਅਤੇ ਵਿਚਾਰ ਪੜ੍ਹਦੇ ਹਨ ।ਰੋਜਾਨਾ ਬੋਰਡ ਉੱਪਰ ਖਬਰਾ ਵੀ ਲਿਖਦੇ ਹਨ । ਸਕੂਲ ਦਾ ਅਨੁਸ਼ਾਸਨ ਦਾ ਜਿੰਮਾ ਵੀ ਹਾਊਸ ਸਿਰ ਆ ਜਾਦਾ ਹੈ। ਹਰ ਹਾਊਸ ਆਪਣੀ ਸਮਰੱਥਾ ਅਨੁਸਾਰ ਵੱਧ ਤੋ ਵੱਧ ਕੰਮ ਕਰਦਾ ਹੈ। ਮਿਹਨਤੀ ਅਧਿਆਪਕਾਂ ਨੂੰ ਹਰ ਕੋਈ ਆਪਣੇ ਹਾਊਸ ਵਿੱਚ ਲੈਣਾ ਚਾਹੂੰਦਾ ਹੈ।ਜਮਾਤ ਇੰਚਾਰਜ ਲਾਈਨਾ ਵਿੱਚ ਆਪਣੀ ਜਮਾਤ ਦੇ ਅੱਗੇ ਲੱਗ ਸਭਾ ਵਿੱਚ ਆਉਦਾ ਹੈ। ਆਪਣੀ ਜਮਾਤ ਦੇ ਕੋਲ ਹੀ ਰਹਿੰਦਾ ਹੈ।ਸਵੇਰ ਦੀ ਸਭਾ ਦੌਰਾਨ ਢੋਲ ਦੀ ਵੱਜ ਰਹੀ ਬੀਟ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।ਇਸ ਸਮੇ ਸਬਦ ਗਾਇਨ ਅਤੇ ਰਾਸਟਰੀ ਗੀਤ ਗਾਇਆ ਜਾਦਾ ਹੈ। ਸਬਦ ਗਾਇਨ ਦਾ ਅਲ਼ੰਕਾਰ ਵੱਖਰਾ ਹੁੰਦਾ ਹੈ ਜਦੋ ਸਾਰੇ ਵਿਦਿਆਰਥੀ ਆਪਣਾ ਆਪਣਾ ਸਿਰ ਢੱਕ ਜਾਪ ਕਰਦੇ ਹਨ। ਭਗਤੀ ਨਾਲ ਨੇੜ੍ਹੇ ਤੋ ਜੁੜਦੇ ਹਨ।ਹੱਥ ਜੋੜ੍ਹ ਪਰਮਾਤਮਾ ਵਾਹਿਗੁਰੂ ਪਾਸੋ ਸਰਬੱਤ ਦਾ ਭਲਾ ਮੰਗਦੇ ਹਨ। ਰਾਸਟਰੀ ਗੀਤ ਵੀ ਗਾਇਆ ਜਾਦਾ ਹੈ। ਦੇਸ ਦੀ ਪ੍ਰਕਿਰਤੀ ਦਰਿਆਂਵਾ ਨਾਲ ਜੁੜ੍ਹਦੇ ਹਨ। ਉੱਚੀ ਉੱਚੀ ਆਵਾਜ ਵਿੱਚ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਕਹਿੰਦੇ ਹਨ। ਇਸ ਨਾਲ ਸਵੇਰ ਸਮੇ ਸਕੂਲ ਵਿਦਿਆਰਥੀ ਧਾਰਮਿਕ ਪੱਖ ਦੇਸ਼ ਦੇ ਮਾਣ ਨਾਲ ਬਹੁਤ ਨੇੜ੍ਹੇ ਤੋ ਜੁੜ੍ਹਦੇ ਹਨ।ਸਮੂਹ ਅਧਿਆਪਕ ਇਸ ਸਮੇ ਦੌਰਾਨ ਵਿਦਿਆਰਥੀਆਂ ਦੇ ਨਹੁੰਆ ਦੀ ਸਫਾਈ, ਵਰਦੀ ਆਦਿ ਦਾ ਜਾਇਜਾ ਵੀ ਲੈਦੇ ਹਨ।ਵਿਦਿਆਰਥੀ ਲੈਕਚਰ ਦੌਰਾਨ ਤੱਪੜ੍ਹਾ ਉੱਪਰ ਬੈਠ ਲੈਕਚਰ ਟਾਕ ਸੁਣਦੇ ਹਨ।ਬਹੁਤ ਸਾਰੇ ਵੱਖ ਵੱਖ ਵਿਭਾਗਾ ਦੇ ਕਰਮਚਾਰੀ ਅਤੇ ਅਧਿਕਾਰੀ ਸਵੇਰ ਦੀ ਸਭਾ ਦੌਰਾਨ ਆਉਦੇ ਹਨ। ਖੇਤੀਬਾੜ੍ਹੀ ਵਿਭਾਗ ਪਰਾਲੀ ਪ੍ਰਬੰਧਨ ਹਰੀ ਕ੍ਰਾਤੀ ਫਸਲਾ ਦੀ ਰਹਿੰਦ ਖੂੰਦ,ਸਿਹਤ ਵਿਭਾਗ ਵਾਲੇ ਸਿਹਤ ਸਬੰਧੀ ਸੰਤੁਲਿਤ ਖੂਰਾਕ ਟੀਕਾਕਰਨ ਡੇਗੂ ਜਾਗਰੂਕਤਾ ਬਾਰੇ ਜਿਲ੍ਹਾ ਰੁਜਗਾਰ ਦਫਤਰ ਜਿਲ੍ਹਾ ਗਾਈਡੈਸ ਕੌਸਲਰ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆ ਦੀ ਚੋਣ ਕਰਨ ਵੱਖ ਵੱਖ ਕਿੱਤਿਆ ਸਹਾਇਕ ਧੰਦਿਆ ਬਾਰੇ,ਚੋਣ ਸੈਲ ਵੋਟ ਦੀ ਮਹੱਤਤਾ ਮੱਤਦਾਨ ਸਵੀਪ ਗਤੀਵਧੀਆ ਭਾਸ਼ਨ ਚਾਰਟ ਪੋਸਟਰ ਲੈਕਚਰ ਡੀਬੇਟ ਬਾਰੇ, ਜਿਲ੍ਹਾ ਕੋਰਟ ਕੰਪਲੈਕਸ ਲੀਗਲ ਲਿਟਰੇਸੀ ਕਲੱਬ ਵਾਲੇ ਕਾਨੂੰਨੀ ਜਾਗਰੂਕਤਾ ਬਾਲ ਵਿਆਹ ਆਦਿ ਬਾਰੇ ਸਵੇਰ ਦੀ ਸਭਾ ਦੌਰਾਨ ਸਮੂਲੀਅਤ ਕਰ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਪਣਾ ਆਪਣਾ ਲੈਕਚਰ ਦਿੰਦੇ ਹਨ। ਸਵੇਰ ਦੀ ਸਭਾ ਦੌਰਾਨ ਲੈਕਚਰ ਨਸ਼ਿਆ ਦੇ ਭਿਅੰਕਰ ਦੈਤ ਤੋ ਬਚਣ ਲਈ ਨਸ਼ਿਆ ਦੇ ਬੁਰੇ ਪ੍ਰਭਾਵ ਕੁਦਰਤੀ ਆਫਤਾ ਜਿਵੇ ਹੜ੍ਹ ਭੁਚਾਲ ਸੋਕਾ ਤੇਜ ਹਵਾਵਾ ਪਹਾੜ੍ਹਾ ਦਾ ਰਿਸਣਾ ਸੁਨਾਮੀ ਲਹਿਰਾ ਸਵੈ ਅਨੁਸ਼ਾਸਨ ਸੜਕ੍ਹ ਸੁਰੱਖਿਆ ਦੇ ਨਿਯਮ ਲਾਈਟਾ ਦੀ ਪਾਲਨਾ ਕਰਨਾ, ਸੇਫਟੀ ਬੈਲਟ ਸਫਰ ਦੌਰਾਨ ਲਗਾਉਣਾ ਅਧਿਆਪਕ ਦਿੰਦੇ ਹਨ। ਬਹੁਤ ਸਾਰੇ ਵਿਦਿਆਰਥੀ ਵੀ ਇਹਨਾ ਵਿਸ਼ਿਆ ਨੂੰ ਆਪਣੇ ਆਪਣੇ ਭਾਸ਼ਨ ਰਾਹੀ ਦੂਸਰਿਆ ਨੂੰ ਪ੍ਰਭਾਵਿਤ ਕਰਦੇ ਹਨ।ਅਧਿਆਪਕਾਂ ਵੱਲੋ ਵੱਧ ਤੋ ਵੱਧ ਵਿਦਿਆਰਥੀਆਂ ਨੂੰ ਸਵੇਰ ਦੀ ਸਭਾਂ ਵਿੱਚ ਵੱਖ ਵੱਖ ਗਤੀਵਿਧੀਆ ਵਿੱਚ ਸਮੂਲੀਅਤ ਕਰਨ ਲਈ ਸਮੇ ਸਮੇ ਸਿਰ ਪ੍ਰੇਰਿਤ ਕਰ ਭਾਗ ਦਿਵਾਇਆਂ ਜਾਦਾ ਹੈ।ਜਿਸ ਨਾਲ ਸਕੂਲ਼ੀ ਵਿਦਿਆਰਥੀਆਂ ਦੀ ਸਖਸ਼ੀਅਤ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਸਕੂਲ ਪੱਧਰ ਦੌਰਾਨ ਹੀ ਚੰਗੇ ਬੁਲਾਰੇ ਬਣਨਗੇ।ਸਵੇਰ ਦੀ ਸਭਾ ਦੀਆ ਗਤੀਵਿਧੀਆਂ ਦਾ ਅਲ਼ੱਗ ਰਜਿਸਟਰ ਇੰਦਰਾਜ ਲਈ ਲੱਗਿਆ ਹੁੰਦਾ ਹੈ ਹਰ ਹਾਊਸ ਦਾ ਆਪਣਾ ਰਜਿਸਟਰ ਹੁੰਦਾ ਹੈ।ਅਧਿਆਪਕ ਇਸ ਰਜਿਸਟਰ ਨੂੰ ਫੋਟੋਜ ਖਬਰਾ ਦੀਆ ਕਟਿੰਗਜ ਨਾਲ ਵੀ ਹੋਰ ਆਕਰਸ਼ਿਤ ਕਰ ਲੈਦੇ ਹਨ। ਹਰ ਗਤੀਵਿਧੀ ਦਾ ਨੰਬਰ ਅਤੇ ਮਿਤੀ ਜਰੂਰ ਹੁੰਦਾ ਹੈ। ਸਵੇਰ ਦੀ ਸਭਾ ਦੌਰਾਨ ਕਸਰਤ ਵੀ ਕਰਾਈ ਜਾਦੀ ਹੈ। ਕਸਰਤ ਦੌਰਾਨ ਛੋਟੀਆਂ ਬੇਸਿਕਸ ਕਰਾਈਆ ਜਾਦੀਆ ਹਨ। ਸਾਰੇ ਵਿਦਿਆਰਥੀ ਇੱਕਠੇ ਬੈਠਦੇ ਅਤੇ ਇਕੱਠੇ ਉੱਠਦੇ ਬਹੁਤ ਸੋਹਣੇ ਲੱਗਦੇ ਹਨ।ਹਰ ਕੋਈ ਅਧਿਆਪਕ ਇਹਨਾ ਤਸਵੀਰਾ ਨੂੰ ਆਪਣੇ ਮੋਬਾਈਲ ਦੇ ਕੈਮਰੇ ਵਿੱਚ ਕੈਦ ਕਰ ਲੈਦਾ ਹੈ।ਕਸਰਤ ਨਾਲ ਵਿਦਿਆਰਥੀ ਸਰੀਰਕ ਅਤੇ ਮਾਨਸਿਕ ਤੌਰ ਉੱਪਰ ਤਕੜੇ੍ਹ ਰਹਿੰਦੇ ਹਨ।ਸਵੇਰ ਦੀ ਸਭਾ ਦੌਰਾਨ ਹਾਜਰੀ ਰੋਲ ਨੰਬਰ ਬੋਲ ਲਗਾਈ ਜਾਦੀ ਹੈ ਵਿਦਿਆਰਥੀ ਖੜੇ੍ਹ ਹੋਣ ਬਾਦ ਜੈ ਸਰ ਜਾ ਹਾਜਿਰ ਜੀ ਕਹਿ ਆਪਣੀ ਹਾਜਰੀ ਲਗਵਾਉਦੇ ਹਨ। ਜਿਆਦਾ ਗਿਣਤੀ ਵਾਲੀ ਕਲਾਸ ਦੂਸਰਿਆ ਲਈ ਹਾਜਰੀ ਦੌਰਾਨ ਖਿੱਚ ਦਾ ਕੇਦਰ ਬਣੀ ਰਹਿੰਦੀ ਹੈ।ਸਤੰਬਰ ਦਸੰਬਰ ਮਾਰਚ ਮਹੀਨਿਆਂ ਦਾ ਪੇਪਰਜ ਦੌਰਾਨ ਅਲਾਟਿਡ ਕਮਰਾ ਵੀ ਸਵੇਰ ਦੀ ਸਭਾ ਦੌਰਾਨ ਹੀ ਦੱਸਿਆ ਜਾਦਾ ਹੈ।ਵਿਦਿਆਰਥੀਆਂ ਵੱਲੋ ਵੱਖ ਵੱਖ ਅਖਬਾਰਾ ਜਿਵੇ ਅਜੀਤ ਜਗਬਾਣੀ ਪੰਜਾਬੀ ਜਾਗਰਣ ਪੰਜਾਬੀ ਟ੍ਰਿਬਿਊਨ ਪੰਜਾਬ ਕੇਸਰੀ ਆਜਾਦ ਸੋਚ ਦੈਨਿਕ ਭਾਸਕਰ ਰੋਜਾਨਾ ਅਜੀਤ ਸਮਾਚਾਰ ਦੇਸ਼ ਸੇਵਕ ਅਕਾਲੀ ਪੱਤ੍ਰਿਕਾ,ਦੇਸ਼ ਵਿਦੇਸ ਟਾਈਮਜ,ਸਟਿੰਗ ਆਪ੍ਰੇਸ਼ਨ,ਵਰਡ ਪੰਜਾਬੀ ਟਾਇਮਜ ਅੱਜ ਦੀ ਆਵਾਜ ਆਦਿ ਦੀਆ ਮੁੱਖ ਖਬਰਾ ਪੜ੍ਹਦੇ ਹਨ। ਮੁੱਖ ਖਬਰਾ ਉੱਪਰ ਨਿਸ਼ਾਨੀਆ ਅਧਿਆਪਕ ਲਗਾਉਦੇ ਹਨ । ਇਹਨਾ ਖਬਰਾਂ ਨੂੰ ਬਲੈਕ ਬੋਰਡ ਉੱਪਰ ਸਕੂਲ ਕੈਪਸ ਵਿੱਚ ਵੀ ਲਿਖਿਆ ਜਾਦਾ ਹੈ ਇਹਨਾ ਨੂੰ ਵਿਦਿਆਰਥੀ ਫਿਰ ਆਉਦੇ ਜਾਦੇ ਪੜ੍ਹਦੇ ਹਨ ।ਬਹੁਤ ਸਾਰੇ ਵਿਦਿਆਰਥੀ ਇਹਨਾ ਮੁੱਖ ਖਬਰਾਂ ਨੂੰ ਆਪਣੀ ਨੋਟ ਬੁੱਕ ਉੱਪਰ ਵੀ ਨੋਟ ਕਰਦੇ ਹਨ।ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਵੱਲੋ ਅੱਜ ਦਾ ਵਿਚਾਰ ਜਿਵੇ ਸਮੇ ਤੋ ਪਹਿਲਾਂ ਬੋਲੇ ਗਏ ਬੋਲ ਅਤੇ ਸਮੇ ਤੋ ਪਹਿਲਾਂ ਤੋੜ੍ਹੇ ਗਏ ਫਲ਼ ਦੋਵੇ ਵਿਅਰਥ ਹਨ।ਚੰਗੀਆ ਗੱਲਾਂ ਹਰ ਕੋਈ ਕਰ ਲੈਦਾ ਹੈ।ਪਰ ਆਪਣੀ ਜਿੰਦਗੀ ਵਿੱਚ ਅਪਣਾਉਦਾ ਕੋਈ ਕੋਈ ਹੈ।ਬਿਹਤਰ ਜਿੰਦਗੀ ਦੇ ਆਪਣੇ ਸੁਪਨਿਆਂ ਨੂੰ ਫੜ੍ਹੀ ਰੱਖੋ ਅਤੇ ਇਸ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਰਹੋ।ਪੰਛੀ ਦੀ ਉਡਾਣ ਲਈ ਹਰ ਪਿੰਜਰਾ ਛੋਟਾ ਹੁੰਦਾ ਹੈ।ਸਫਲ਼ਤਾ ਕਿਸੇ ਨੂੰ ਵੀ ਵਿਰਸੇ ਵਿੱਚ ਨਹੀ ਮਿਲਦੀ।ਦੁਨੀਆਂ ਲਈ ਤੁਸੀ ਇੱਕ ਵਿਅਕਤੀ ਹੋ ਪਰ ਪਰਿਵਾਰ ਲਈ ਤੁਸੀ ਪੂਰੀ ਦੁਨੀਆਂ ਹੋ,ਇਸ ਕਰਕੇ ਆਪਣਾਂ ਖਿਆਲ ਕਰੋ।ਜੇਕਰ ਚੰਗੇ ਕੰਮ ਕਰਦਿਆਂ ਵੀ ਤੁਹਾਡੇ ਤੇ ਜੇਕਰ ਕੋਈ ਸ਼ੱਕ ਕਰੇ ਤਾਂ ਕਰਨ ਦਿਉ ਕਿਉਕਿ ਸ਼ੱਕ ਹਮੇਸ਼ਾ ਸੋਨੇ ਦੀ ਸ਼ੁੱਧਤਾ ਤੇ ਹੂੰਦਾ ਹੈ ਕੋਲੇ ਦੀ ਕਾਲਖ ਤੇ ਨ੍ਹਹੀ।ਅਧਿਆਪਕ ਉਹ ਕਿਸਾਨ ਹੈ ਜਿਹੜਾ ਦਿਮਾਗ ਵਿੱਚ ਗਿਆਨ ਦੇ ਬੀਜ ਬੀਜਦਾ ਹੈ।ਅਧਿਆਪਕ ਪੁੱਲ ਹੁੰਦੇ ਹਨ ਜਿੰਨ੍ਹਾਂ ਤੋ ਲੰਘ ਕੇ ਵਿਦਿਆਰਥੀ ਆਪਣੇ ਨਿਸ਼ਾਂਨਿਆਂ ਤੱਕ ਪੁੱਜਦੇ ਹਨ।ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਵੇਰ ਦੀ ਸਭਾ ਦੌਰਾਨ ਪ੍ਰੋਫਾਰਮ ਕਰਨ ਲਈ ਅੱਗੇ ਆਉਣ ਲਈ ਅਤੇ ਵੱਧ ਤੋ ਵੱਧ ਭਾਂਗੀਦਾਰੀ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ।ਸਵੇਰ ਦੀ ਸਭਾ ਵਿੱਚ ਲੈਕਚਰ ਸਟੈਡ ਸਪੀਕਰ ਡਰੱਮ ਬਾਜਾ ਢੋਲਕੀ ਆਦਿ ਉਪਕਰਨ ਸਾਰਿਆ ਨੂੰ ਮੋਹਿਤ ਕਰਦੇ ਹਨ। ਸਵੇਰ ਦੀ ਸਭਾ ਵਿੱਚ ਸਕੂਲੀ ਵਿਦਿਆਰਥੀਆਂ ਦੀ ਵਧੇਰੇ ਸਮੂਲੀਅਤ ੳੇੁਹਨਾ ਦੇ ਸਰਵਪੱਖੀ ਵਿਕਾਸ ਲਈ ਵਿਲੱਖਣ ਯੋਗਦਾਨ ਪਾਵੇਗੀ ।ਸਕੂਲੀ ਵਿਦਿਆਰਥੀ ਆਪਣੀ ਹਰ ਗੱਲ ਹਰ ਵਰਗ ਦੇ ਲੋਕਾਂ ਅਤੇ ਮਾਪਿਆਂ ਕੋਲ ਚੰਗੇਰੇ ਢੰਗ ਨਾਲ ਰੱਖਣ ਦੇ ਸਮਰੱਥ ਹੋਣਗੇ।
ਹਰਵਿੰਦਰ ਕੌਰ ਬਰਨ ਧਨੌਲਾ
ਲੈਕਚਰਾਰ ਕਾਮਰਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ
ਜਿਲਾ੍ਹ ਬਰਨਾਲਾ ਮੋਬਾਈਲ ਨੰਬਰ 9914121926
ਈਮੇਲ :ਹੳਰਵਨਿਦੲਰਕ668ੑਗਮੳਲਿ.ਚੋਮ