ਪਾਣੀ ਦਾ ਪੱਧਰ ਨੀਵਾਂ ਹੋਜੇ
ਸਭ ਦੀ ਹੋਜੇ ਜਿੰਦ ਸੁਖਾਲ਼ੀ
ਫ਼ਸਲ ਪਾਣੀ ਵਿੱਚ ਡੁੱਬ ਗਈ ਸਾਰੀ
ਜੇਹੜੀ ਸੀ ਧੀਆਂ ਪੁੱਤਾਂ ਵਾਂਗੂ ਪਾਲ਼ੀ
ਫਿਕਰਾਂ ਵਿੱਚ ਰੁਲ਼ ਰਹੀ ਜਵਾਨੀ
ਸੱਜਣਾਂ ਸਾਡੀ ਜਿੰਦ ਗ਼ਮਾਂ ਨੇ ਖਾ ਲੀ
ਹੋਣੀਂ ਤਾਂ ਕਹਿੰਦੇ ਹੋਕੇ ਰਹਿੰਦੀ
ਇਹ ਨਾ ਜਾਂਦੀ ਕਦੇ ਵੀ ਤੋਂ ਟਾਲੀ਼
ਕਿਸਮਤ ਦਾ ਲਿਖਿਆ ਮਿਲ ਜਾਣਾ ਹੈ
ਕਦੇ ਭੁੱਲਕੇ ਵੀ ਨਾ ਕਰੀਏ ਕਾਹਲ਼ੀ
ਰੁੱਖ ਹਰੇ ਨਾ ਫੇਰ ਹੋਣ ਦੁਬਾਰਾ
ਇੱਕ ਵਾਰੀ ਸੁੱਕ ਜਾਵੇ ਜੇ ਡਾਲੀ
ਖੇਤ ਉੱਜੜ ਗਏ ਫ਼ਸਲ ਵੀ ਉੱਜੜੀ
ਹੁਣ ਕਿੱਧਰੇ ਦਿਸਦੀ ਨਾ ਹਰਿਆਲੀ
ਸਿੱਧੂ,ਜੱਟ ਜਿਓਂਦਾ ਹੈ ਰੱਬ ਆਸਰੇ
ਮੀਤੇ, ਸਾਡੀ ਰੱਬ ਹੀ ਕਰੇ ਰਖਵਾਲੀ
ਕੁਲਦੀਪ ਨਾਲ ਖਿਲਵਾੜ ਜੇ ਕਰਿਆ
ਅਸੀਂ ਆਪਣੀ ਆਪੇ ਢੂਈ ਲਵਾਲੀ
ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505