ਨਹੀਂ ਬਚਿਆ ਦੁਨੀਆਂ ਦਾ ਦੇਸ਼ ਕੋਈ,
ਜਿੱਥੇ ਹੋਇਆ ਨਾ ਹੋਵੇ ਬਬਾਲ ਬਾਬਾ।
ਹੁਣ ਇੱਕ ਗਰੀਬ ਥੋੜੀ ਵਸੋਂ ਵਾਲਾ,
ਆਇਆ ਲਪੇਟ ‘ਚ ਦੇਸ਼ ਨਿਪਾਲ ਬਾਬਾ।
ਸ਼ਹਿਰ ਫੂਕ ‘ਤੇ, ਫੂਕ ‘ਤੇ ਰਾਜ ਭਵਨ,
ਐਸਾ ਭੜਕਿਆ ਉੱਥੇ ਜਵਾਲ ਬਾਬਾ।
ਸੜਕਾਂ ਉੱਤੇ ਉਮੜਿਆ ਸੈਲਾਬ ਭਾਰੀ,
ਰਿਹਾ ਕੋਈ ਨਾ ਬੁੱਢਾ , ਬਾਲ ਬਾਬਾ।
ਚੱਲੀਆਂ ਗੋਲੀਆਂ ,ਫ਼ੌਜੀ ਰਾਜ ਹੋਇਆ,
ਉੱਥੇ ਕੂਕਿਆ ਕਈਆਂ ਦਾ ਕਾਲ ਬਾਬਾ।
ਘੁੱਗ ਵਸਦਾ ਸੀ ਦੇਸ਼ ਪਹਾੜੀਆਂ ‘ਤੇ,
ਅੱਜ ਵੇਖ ਹੋਇਆ ਬੁਰਾ ਹਾਲ ਬਾਬਾ।
ਜਿੱਥੇ ਮਿਲੇ ਨਾ ਕਿਸੇ ਨੂੰ ਇਨਸਾਫ਼ ਕੋਈ,
ਜਨਤਾਂ ਕਰੇ ਚੰਗੇ ਦੀ ਭਾਲ ਬਾਬਾ।
ਅੱਗ ਲਾਈ ਵਾਲੀ, ਕਹਾਵਤ ਸੱਚ ਹੁੰਦੀ,
ਲੀਡਰ ਆਪਣਾ ਕਰਨ ਖ਼ਿਆਲ ਬਾਬਾ।
ਫਿਰ ਰਾਜ ਭਾਗ ‘ਪੱਤੋ’ ਛੱਡ ,ਭੱਜ ਜਾਂਦੇ,
ਪਿੱਛੇ ਰਹਿ ਜਾਂਦਾ ਜੋੜਿਆ ਮਾਲ ਬਾਬਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417