ਕੀ ਹੋਇਆ ਅਸੀਂ ਦੱਬਲੇ ਪਾਣੀ ਨੇ
ਸਾਡਾ ਪਾਣੀਆਂ ਨਾਲ ਵਾਹ ਪੁਰਾਣਾ।
ਘੱਗਰ, ਸਤਲੁੱਜ, ਰਾਵੀ ਦਾ ਪਾਣੀ
ਆਪੇ ਤੋਂ ਬਾਹਰ ਹੋ ਜਾਏ ਨਿਆਣਾ।
ਰੋਕ ਲਗਾਓ ਤੇ ਰੁੱਕਦਾ ਨਹੀਂ ਹੈ, ਹਿੰਡੀ
ਆਪਣੇ ਵਹਿਣੀ ਵਹਿੰਦਾ ਮਰਜਾਣਾ।
ਕੁਦਰਤ ਦੇ ਵਹਿੰਣਾਂ ਨੂੰ ਨੱਪ ਬੈਠੇ ਹਾਂ
ਦੱਰਖਤ ਪੁੱਟਤੇ, ਵਹਿਣ ਛੱਤਤੇ ਬਣ ਸਿਆਣਾ।
ਅੱਠ ਵੀਹਾਂ ਦਿਨ ਸੁਹਾਵਣੇ,ਦੋ ਦਿਨ ਪਰਲੋਂ ਆਈ
ਕੁਦਰਤ ਦਾ ਗੁੱਸਾ ਬੜਾ ਨਿੱਰਦਈ
ਅਹਿਸਾਸ।
ਸੁਣਿਆ ਪੰਜਾਬ ਦੇ ਹੜ੍ਹ ਕੁਦਰਤੀ ਨੀ
“ਗਰੇਵਾਲ “
ਇਹ ਫਿਰ ਕਿਹੜੇ ਮਨੁੱਖ ਦੀ ਕਰੋਪੀ
ਮੈਂ ਜਾਣਾ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
9914346204
9914846204