ਬੁਲਾਰਾ ਸਿੰਘ ਜੀ ਨੇ ਭਈਆਂ ਨੂੰ ਦਿੱਤੇ ਮਕਾਨਾਂ ਦਾ ਕਿਰਾਇਆ ਫੜ੍ਹਿਆ…., ਟੈਂਕੀ ਫੁੱਲ ਕਰਵਾਈ…., ਕੰਮ ‘ਤੇ ਪਹੁੰਚ ਕੇ ਨੌਕਰ ਭਈਆਂ ਨੂੰ ਕੰਮ ਸਮਝਾਏ…, ਸ਼ਾਮੀ ਲੇਟ ਆਉਣ ਦਾ ਦੱਸ ਕੇ ਓਵਰ ਟਾਈਮ ਦਾ ਵਾਅਦਾ ਤੇ ਲਾਲਚ ਦਿੱਤੇ…, ਫਿਰ ਮਾਰ ਕੇ ਗੇਅਰ ਸਿੱਧਾ ਜਾ ਪਹੁੰਚੇ ‘ਭਈਏ ਭਜਾਉ, …..’ ਮੋਰਚੇ ਵਿੱਚ।
ਪਹੁੰਚਣਸਾਰ ਸਟੇਜ-ਸੈਕਟਰੀ ਨੂੰ ਕਿਰਾਏ ਵਾਲ਼ੀ ਰਕਮ ਵਿੱਚੋਂ ਪੰਜ ਸੌ ਰੁਪਏ ਦਾ ਕੜਕਵਾਂ ਨੋਟ ਇਨਾਮ ਵਜੋਂ ਫੜਾਉਂਦਿਆਂ ਤਾਕੀਦ ਕੀਤੀ ਕਿ “ਵਾਪਸੀ ਦੀ ਕਾਹਲ਼ ਕੋਈ ਨ੍ਹੀ ਆਪਾਂ ਨੂੰ…. , ਮੈਨੂੰ ਬੋਲਣ ਸਮਾਂ ਐਨ੍ਹ ਵਿਚਾਲੇ਼ ਜਿਹੇ ਦੇਣਾ …., ਜਦੋਂ ਲਾਈਵ ਟੈਲੀਕਾਸਟ ਪੂਰਾ ਸਿਖਰ ‘ਤੇ ਪਹੁੰਚ ਗਿਆ …., ਪੂਰੀ ਤਿਆਰੀ ਕਰਕੇ ਆਇਆਂ ਅੱਜ ……, ਵੇਖਿਉ ਪੁਰਾਣੇ ਖੱਦਰ ਵਾਂਗੂੰ ‘ਧੇੜ ਕੇ ਰੱਖ ਦੇਣੇ ਅੱਜ ਮਰੀਆਂ ਜ਼ਮੀਰਾਂ ਵਾਲ਼ੇ …, ਜਿਹੜੇ ਅੱਜ ਵੀ ਇਸ ਅਹਿਮ ਮੋਰਚੇ ਵਿੱਚ ਨਾ ਪਹੁੰਚ ਕੇ ਆਪੋ-ਆਪਣੇ ਕੰਮ ਖੋਲ੍ਹ ਕੇ ਬੈਠੇ ਨੇ।”
ਰੋਮੀ ਘੜਾਮਾਂ।
9855281105