ਬਖਸ਼ ਕੁਦਰਤੇ ਤੇਰਾ ਕਹਿਰ ਨੀ, ਪਾਣੀਆਂ ਵਿੱਚ ਘੋਲੇਂ ਜ਼ਹਿਰ ਨੀ।
ਘਰੋਂ ਬੇਘਰ ਹੋਏ ਕਿਸਮਤ ਮਾਰੇ, ਮਹੱਲ ਜਾਪਦੇ ਵੀਰਾਨ ਖੰਡਰ ਨੀ।
ਨਦੀਆਂ ਦੇ ਸੀਨੇ ਸੜਨ ਮੱਚੇ, ਪਰਿੰਦੇ ਉੱਡਣ ਹੋ ਕੇ ਬੇਘਰ ਨੀ।
ਰੰਗ ਖਿੰਡ ਗਏ ਸਭੇ ਧਰਤ ਦੇ, ਹਰ ਰੁੱਖ ਖੜ੍ਹਾ ਬੇਬਰ ਨੀ।
ਹਵਾ ਵਿੱਚ ਘੁਲਿਆ ਖੌਫ ਜਿਹਾ, ਸੁੰਨੇ ਪੈ ਗਏ ਕਸਬੇ ਸ਼ਹਿਰ ਨੀ।
ਅਤਫ਼ਾਲ ਪਏ ਭਰਦੇ ਸਿਸਕੀਆਂ, ਖ਼ਾਮੋਸ਼ ਪਿਆ ਹਰ ਬਸ਼ਰ ਨੀ।
ਸੂਰਜ ਚਿਣਕੇ ਤਪੇ ਬਣ ਕੇ ਸਹਿਰ, ਚਮੜੀ ਨੂੰ ਚੁੰਭਦਾ ਬਹਿਰ ਨੀ।
ਰਾਤਾਂ ਦੇ ਬੁੱਕਲ ਵਿੱਚ ਅੱਗ ਜਾਪੇ, ਸੁਪਨੇ ਵੀ ਹੋਏ ਪਸਰ ਨੀ।
ਚੰਨ ਤਾਰੇ ਸਭ ਧੁੰਦਲਾ ਗਏ, ਰਾਹਾਂ ਦੇ ਰਾਹ ਹੋਏ ਪੱਥਰ ਨੀ।
ਸਵਾਸਾਂ ਦੀ ਰੂਹ ਪਈ ਕੰਬ ਰਹੀ, ਸੋਚਾਂ ਨੂੰ ਪੈ ਗਈ ਠਹਿਰ ਨੀ।
ਖੜੀ ਕੋਨਿਓ ਫੜਕਦੀ ਰੌਸ਼ਨੀ, ਹਵਾ ਨਾਲ ਹੌਲੇ ਬਹਿਰ ਨੀ।
ਮਿੱਟੀ ਦੇ ਚੀਰੇ ਵਿੱਚ ਬੀਜ ਪੁੰਗਰਣ, ਉਮੀਦ ਵਾਂਗੂ ਰੰਗ ਰਹਿਬਰ ਨੀ।
ਸ਼ਾਲਾ ਅੱਖਾਂ ‘ਚ ਫੇਰ ਹਾਸੇ ਖਿੜਣ, ਚੁੱਪਕਾਰੀ ਭੱਜੇ ਬੇਸਬਰ ਨੀ।
ਨਦੀਆਂ ਲੱਭਣ ਸੁਰਝਾਣਾ ਮੁੜ, ਖੁਸ਼ੀਆਂ ਦੀ ਦੌੜੇ ਲਹਿਰ ਨੀ।
ਘਰ ਹੋਣ ਉਜਾਲੇ ਦੇ ਸਰੂਪ, ਗੂੰਜਣ ਰਾਗ ਸੋਹੀਲੇ ਦਰਰ ਦਹਿਰ ਨੀ।
ਮੁੜ ਉੱਠ ਖੜ੍ਹੇ ਮੇਰਾ ਸੋਹਣਾ ਪੰਜਾਬ, ਕਸਬਾ-ਕਸਬਾ, ਸ਼ਹਿਰ-ਸ਼ਹਿਰ ਨੀ।
ਬੇਸਾਖ਼ਤਾ ਹਾਸੇ ਮੁੜ ਖਿੜਣ, ਨਗਮਾ-ਖੇਜ਼ ਚਾਰੋਂ ਪਹਿਰ ਨੀ।
ਜਿੱਥੇ ਚੁੱਪ ਪਸਰੀ ਉੱਥੇ ਹੋਣ ਹਾਸੇ, ਮਿੱਟ ਜਾਵੇ ਕੁਦਰਤ ਦਾ ਕਹਿਰ ਨੀ।
ਹਰਪ੍ਰੀਤ,ਨਕੋਦਰ
ਜਮਾਲਪੁਰ. ਲੁਧਿਆਣਾ।