ਸਰਕਾਰੀ ਛੁੱਟੀਆਂ ਦੌਰਾਨ ਦਫ਼ਤਰੀ ਬਾਬੂ ਸੱਤਪਾਲ ਘਰੇ ਸਮਾਂ ਲੰਘਾਉਂਣ ਲਈ ਕਦੇ ਟੀਵੀ ਤੇ ਖਬਰਾਂ ਦੇਖਣ ਲੱਗਦਾ ਤੇ ਕਦੇ ਆਪਣੇ ਸਮਾਰਟ ਫੋਨ ਤੇ ਫੇਸਬੁੱਕ ਪੇਜ਼ ਖੋਲ ਸਕਰੋਲ ਕਰਦਾ ਰਹਿੰਦਾ | ਸਕਰੋਲ ਕਰਦਿਆਂ ਦੇਖਦਾ ਕਿ ਕਿਸੇ ਜਾਣੂ ਦੇ ਵਕਤ ਤੋਂ ਪਹਿਲਾਂ ਹੋਏ ਅਕਾਲ ਚਲਾਣੇ ਦੀ ਫੋਟੋ ਲੱਗੀ ਹੋਈ ਹੈ ਤਾਂ ਉਹ ਝੱਟ ਦੇਣੇ ਹੀ ਅਫਸ਼ੋਸ ਪ੍ਰਗਟ ਕਰਦਾ ਕਮੈਂਟ ਬਾਕਸ ਵਿੱਚ ਵੈਰੀ ਸੈਡ… ਰਿਪ… ਲਿੱਖ ਕੇ ਪੇਜ਼ ਨੂੰ ਮੁੜ ਸਕਰੋਲ ਕਰ ਅੱਗੇ ਵੱਧ ਜਾਂਦਾ | ਅਗਾਂਹ ਕਿਸੇ ਹੋਰ ਲਿਹਾਜ਼ੀ ਦੇ ਜਨਮ ਦਿਨ ਦੀ ਫੋਟੋ ਦੇਖ ਉਸਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ …ਲਿਖ ਛੱਡਦਾ | ਐੱਨੇ ਨੂੰ ਪਤਨੀ ਦੀ ਆਵਾਜ਼ ਕੰਨਾਂ ਚ ਪੈਂਦੀ ,” ਆਜੋ ਜੀ ਖਾਣਾ ਤਿਆਰ ਹੈ ” ਤੇ ਉਹ ਫੇਰ ਸਾਰਾ ਕੁਝ ਭੁੱਲ ਭੁਲਾਕੇ ਖਾਣਾ ਖਾਂਦਾ ਹੋਇਆ ਮੁੜ ਟੀਵੀ ਦੇ ਕਿਸੇ ਸੀਰੀਅਲ ਨੂੰ ਦੇਖਣ ਵਿੱਚ ਮਸਰੂਫ਼ ਹੋ ਜਾਂਦਾ |

ਪ੍ਰੋ. ਹਰਦੀਪ ਸਿੰਘ ਸੰਗਰੂਰ
9417665241