ਆ ਗਿਆ ਦੁਸ਼ਹਿਰੇ ਦਾ ਤਿਉਹਾਰ ਬੱਚਿਓ।
ਵੇਖੋ ਕਿੰਨੇ ਸਜੇ ਨੇ ਬਾਜ਼ਾਰ ਬੱਚਿਓ।
ਸਾਰਿਆਂ ਦੇ ਸੋਹਣੇ ਸੋਹਣੇ
ਸੂਟ ਪਾਏ ਨੇ।
ਛੋਟੇ ਬੱਚੇ ਵੱਡਿਆਂ ਦੇ ਨਾਲ
ਆਏ ਨੇ।
ਮਿੰਟੂ, ਬਿੱਟੂ, ਪੱਬੀ ਅਤੇ ਤਾਰ
ਬੱਚਿਓ।
ਦੁਸ਼ਿਹਰੇ ਦਾ,,,,,,,,,,,,,,,,।
ਮੰਜਿਆਂ ਤੇ ਰੱਖੀਆਂ ਨੇ ਫੁੱਲ
ਝੜੀਆਂ।
ਛੋਟੇ ਨੇ ਪਟਾਕੇ ,ਫੁੱਲਾਂ ਦੀਆਂ
ਲੜੀਆਂ।
ਡੱਬਿਆਂ ‘ਚ ਬੰਦ ਨੇ ਅਨਾਰ
ਬੱਚਿਓ।
ਦੁਸ਼ਿਹਰੇ ਦਾ,,,,,,,,,,,,,,,
ਦੁਸ਼ਹਿਰਾ ਵੇਖਣ ਸ਼ਾਮੀ ਪਾਪੇ
ਨਾਲ ਜਾਵਾਂਗੇ।
ਪਟਾਕੇ,ਮਠਿਆਈ ਨਾਲ ਲੈ ਕੇ
ਆਵਾਂਗੇ।
ਜਾਣੀ ਨੇਕੀ ਜਿੱਤ,ਬਦੀ ਹਾਰ ਬੱਚਿਓ।
ਦੁਸ਼ਿਹਰੇ ਦਾ,,,,,,,,,,,,,,,,
ਰਾਵਨ,ਕੁੰਭਕਰਨ,ਮੇਘਨਾਥ ਤਿੰਨੇ ਨੇ।
ਰਾਮ ਜੀ ਨੇ ਵੇਖੋ ਤੀਰਾਂ ਨਾਲ ਵਿੰਨ੍ਹੇ ਨੇ।
ਤਰੇਤੇ ਵਿੱਚ ਹੋਏ ਅਵਤਾਰ
ਬੱਚਿਓ।
ਦੁਸ਼ਿਹਰੇ ਦਾ,,,,,,,,,,,,,,,,।
ਹੰਕਾਰ ਤੇ ਕਰੋਧ ਕਦੇ ਵੀ ਨੀਂਕਰਨਾ।
ਆਖ਼ਰ ਨੂੰ ਪੈਂਦਾ ਇਹਨਾਂ ਤਾਂਈ
ਹਰਨਾ।
‘ਪੱਤੋ’ਜਿੱਤ ਜਾਂਦੇ ਚੰਗੇ ਵਿਚਾਰ
ਬੱਚਿਓ।
ਦੁਸ਼ਿਹਰੇ ਦਾ ਆਇਆ ਏ ਤਿਉਹਾਰ ਬੱਚਿਓ।
ਵੇਖੋ ਕਿੰਨੇ ਸਜੇ ਨੇ ਬਜ਼ਾਰ
ਬੱਚਿਓ।
***
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ )
ਫੋਨ ਨੰਬਰ ::94658-21417