ਜੋ ਤੂੰ ਕੀਤਾ ਮੇਰੇ ਨਾਲ,
ਕਰ ਨ੍ਹੀ ਸਕਦਾ ਤੇਰੇ ਨਾਲ।
ਇਹ ਮੈਨੂੰ ਹੀ ਖਾ ਜਾਵੇ ਨਾ ,
ਤਾਂ ਹੀ ਲੜਦਾਂ ਨ੍ਹੇਰੇ ਨਾਲ।
ਪਹਿਲਾਂ ਕੱਲੇ ਤੁਰਨਾ ਪੈਂਦਾ,
ਫਿਰ ਰਲ ਜਾਣ ਬਥੇਰੇ ਨਾਲ।
ਯਾਰਾਂ ਛੱਡੀ ਕਸਰ ਕੋਈ ਨਾ,
ਸੱਟਾਂ ਜਰੀਆਂ ਜੇਰੇ ਨਾਲ।
ਬਾਬੇ ਨੇ ਅਕਲ ਆਪਣੀ ਨਾਲ,
ਲੋਕੀਂ ਜੋੜੇ ਡੇਰੇ ਨਾਲ।
ਰੌਣਕ ਆਈ ਮਾਂ ਦੇ ਮੂੰਹ ਤੇ ,
ਪੁੱਤ ਦੇ ਇੱਕੋ ਫੇਰੇ ਨਾਲ।
ਦਿਲ ਮਿਲਦਾ ਹੁੰਦਾ ਇਕ ਨਾਲ,
ਬੰਦੇ ਤੁਰਨ ਬਥੇਰੇ ਨਾਲ।
ਤੇਰੇ ਦਰ ਤੇ ਆਇਆ ‘ਮਾਨ’,
ਛੱਡ ਕੇ ਰੋਸਾ ਤੇਰੇ ਨਾਲ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554