350ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਤੇ ਗੁਰੂ ਜੀ ਨਾਲ ਭਾਈ ਮਤੀ ਦਾਸ ਜੀ ਵੀ ਸ਼ਹੀਦ ਹੋਏ।
ਭਾਰਤ ਦੀ ਰਾਜਧਾਨੀ ਦਿੱਲੀ ਵਿਚ ਲਾਲ ਕਿਲ੍ਹੇ ਤੋਂ ਥੋੜੀ ਦੂਰ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਸਾਹਮਣੇ ਬਣੇ ਵਡੇ ਫੁਹਾਰੇ ਵਾਲੀ ਥਾਂ ਸਿੱਖ ਸ਼ਹੀਦ ਦੇ ਖੂਨ ਨਾਲ ਰੰਗੀ ਹੋਈ ਹੈ।
ਮੁਗਲ ਸਰਕਾਰ ਦੇ ਕਾਜ਼ੀਆਂ ਦੇ ਹੁਕਮ ਨਾਲ ਸ਼ਹੀਦ ਕੀਤਾ ਗਿਆ। ਹਜ਼ਾਰਾਂ ਲੋਕਾਂ ਦੀ ਗਿਣਤੀ ਵਿਚ ਆਰਾ ਸੀਸ ਤੇ ਰੱਖ ਕੇ ਇਉਂ ਫੇਰਿਆ ਗਿਆ ਜਿਵੇਂ ਮੋਛੇ ਨੂੰ ਦੋਫਾੜ ਕੀਤਾ ਜਾਂਦਾ ਹੈ।ਪਰ ਸਦਕੇ ਉਸ ਸਮੇਂ ਬਿਰਤੀ ਜਪੁਜੀ ਸਾਹਿਬ ਦੇ ਪਾਠ ਵਿਚ ਜੁੜੀ ਰਹੀ। ਜਦ ਤੱਕ ਆਰੇ ਨਾਲ ਸਰੀਰ ਦੋਫਾੜ ਨਾ ਹੋ ਗਿਆ। ਦੁਨੀਆਂ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੀ ਬਲਵਾਨ ਸ਼ਹੀਦੀ ਦੀ ਮਿਸਾਲ ਕੋਈ ਨਹੀਂ ਕਰ ਸਕਿਆ। ਜਿਸ ਤਰ੍ਹਾਂ ਸਿਖਾਂ ਨੂੰ ਆਪਾਂ ਵਾਰ। ਕੇ ਪੈਦਾ ਕੀਤੀ ਸਿੱਖ ਇਤਿਹਾਸ ਵਿਚ।
ਪਾਕਿਸਤਾਨ ਦੇ ਜਿਹਲਮ ਜ਼ਿਲ੍ਹੇ ਵਿਚ ਚਕਵਾਲ ਤੋਂ ਛੇ ਮੀਲ ਦੂਰ ਕਟਾਸ ਰਾਜ ਵਾਲੀ ਸੜਕ ਤੇ ਨਗਰ ਕਰਿਆਲਾ ਹੈ । ਜੋਂ ਸੁੰਦਰਤਾ ਤੇ ਦਿਲ। ਖਿੱਚਵੇਂ ਨਜ਼ਾਰਿਆਂ ਦੇ ਪਖੋਂ ਸਾਰੀ ਪੋਠੋਹਾਰ ਵਿਚ ਖ਼ਾਸਾ ਪ੍ਰਸਿਧ ਹੈ। ਇਸ ਇਲਾਕੇ ਨੂੰ ਧਨੀ ਕਿਹਾ ਜਾਂਦਾ ਹੈ।ਭਾਈ ਮਤੀ ਦਾਸ ਇਸ ਇਲਾਕੇ ਦੀ ਜੰਮ ਪੱਲ ਸਨ। ਜਿਨ੍ਹਾਂ ਆਪਣੀ ਕੁਰਬਾਨੀ ਨਾਲ ਇਸ ਇਲਾਕੇ ਦਾ ਨਾਮ ਰੋਸ਼ਨ ਕੀਤਾ।
ਮਤੀ ਦਾਸ ਪਰਾਗੇ ਦਾ ਜੇਠਾ ਪੁੱਤਰ ਸੀ। ਸਤਿਗੁਰੂ ਤੇਗਬਹਾਦਰ ਸਾਹਿਬ ਜੀ ਨੇ ਭਾਈ ਮਤੀ ਦਾਸ ਨੂੰ ਆਪਣਾ ਦੀਵਾਨਾ ਥਾਪਿਆ।
ਭਾਈ ਮਤੀ ਦਾਸ ਦੇ ਖਾਨਦਾਨ ਬਾਰੇ 1978 ਵਿਚ ਨਵੀਂ ਖੋਜ ਹੋਈ ਹੈ। ਜਿਸ ਨੇ ਪਹਿਲੀ ਵਾਰ ਇਤਿਹਾਸਕ ਜਾਣਕਾਰੀ ਬਦਲ ਦਿੱਤੀ ਹੈ। ਗਿਆਨੀ ਮੋਤਾ ਸਿੰਘ ਜੀ ਨਵੀਂ ਦਿੱਲੀ ਨੇ ਹਰਦੁਆਰ ਦੇ ਪਾਂਡਿਆਂ ਦੀਆਂ ਵਹੀਆਂ ਵਿਚੋਂ ਭਾਈ ਮਤੀ ਦਾਸ ਤੇ ਸਤੀ ਦਾਸ ਦੋਹਾਂ ਬਾਰੇ ਨਵੀਂ ਜਾਣਕਾਰੀ ਪ੍ਰਾਪਤ ਕਰਕੇ
ਖਾਲਸਾ ਸਮਾਚਾਰ ਅੰਮ੍ਰਿਤਸਰ ਦੇ 2 ਫਰਵਰੀ1978 ਦੇ ਅੰਕ ਵਿਚ ਲੇਖ ਪ੍ਰਕਾਸ਼ਿਤ ਕੀਤਾ ਹੈ।
ਉਸ ਵਿਚ ਦਸਿਆ ਹੈ ਕਿ ਪਾਂਡਿਆਂ ਦੀਆਂ ਵਹੀਆਂ ਵਿਚ ਮਤੀ ਦਾਸ ਨੇ ਗੁਰਮੁਖੀ ਵਿਚ ਦਸਤਖ਼ਤ ਅਤੇ ਆਪਣੇ ਪਰਿਵਾਰ ਬਾਰੇ ਪੰਜਾਬੀ ਵਿਚ ਲਿਖੀ ਜਾਣਕਾਰੀ ਮਿਲੀ ਹੈ।
ਉਸ ਅਨੁਸਾਰ ਇਸ ਖ਼ਾਨਦਾਨ ਦਾ ਮੁਖੀਆਂ ਭਾਈ ਪਰਾਗਾ ਜੀ। ਜਿਸਦਾ ਪੁੱਤਰ ਭਾਈ ਦਵਾਰਕਾ ਦਾਸ ਸੀ। ਦਵਾਰਕਾ ਦਾਸ ਦੇ ਚਾਰ ਪੁੱਤਰ ਸਨ। ਜਿਹਨਾਂ ਵਿਚੋਂ ਇਕ ਕਬੂਲ ਦਾਸ ਸੀ । ਇਸੇ ਕਬੂਲ ਦਾਸ ਦੇ ਤਿੰਨ ਪੁੱਤਰ ਭਾਈ ਮਤੀਦਾਸ, ਭਾਈ ਸਤੀਦਾਸ, ਜਤੀ ਦਾਸ ਸਨ। ਭਾਈ ਮੋਤਾ ਸਿੰਘ ਚੱਕ ਵਾਲੀਏ ਨੇ ਉਹਨਾਂ ਵਹੀਆਂ ਤੋਂ ਭਾਈ ਮਤੀ ਦਾਸ ਜੀ ਆਪਣੇ ਹੱਥ ਗੁਰਮੁਖੀ ਦੀ ਫੋਟੋ ਕਾਪੀ ਵੀ ਲੈ ਲਈ ਸੀ।
ਇਸ ਪਿਛੋਂ ਭਾਈ ਮਤੀ ਦਾਸ ਯਾਦਗਾਰੀ ਟ੍ਰਸ੍ਟ ਚੰਡੀਗੜ੍ਹ ਨੇ ਇਸ ਨਵੀਂ ਜਾਣਕਾਰੀ ਦੀ ਤਸਦੀਕ ਲਈ ਟ੍ਰਸ੍ਟ ਦੇ ਜਰਨਲ ਸਕੱਤਰ ਗਿਆਨੀ ਹਰੀ ਸਿੰਘ ਜਰਨਲਿਸਟ ਨੂੰ ਉਚੇਚੇ ਤੌਰ ਤੇ ਭੇਜਿਆ। ਉਹਨਾਂ ਨੇ ਵੀ ਸਾਰੀ ਜਾਣਕਾਰੀ ਬਾਰੇ ਰਿਕਾਰਡ ਨੂੰ ਵੇਖਿਆ ਅਤੇ ਆ ਕੇ ਟ੍ਰਸ੍ਟ ਨੂੰ ਰਿਪੋਰਟ ਦਿੱਤੀ ਕਿ ਉਹ ਤਿੰਨ ਸੌ ਸਾਲ ਪੁਰਾਣੀ ਵੀਹ ਹੁਣ ਹਰਦੁਆਰ ਦੇ ਪਾਂਡੇ ਪ੍ਰਮੇਸਵਰੀ ਦਾਸ ਪਾਸ ਸੁਰੱਖਿਅਤ ਪਈ ਹੈ।
ਭਾਈ ਮਤੀ ਦਾਸ ਦੇ ਇਸ ਖਾਨਦਾਨੀ ਪਿਛੋਕੜ ਬਾਰੇ ਮਟਨ ਸਾਹਿਬ ਕਸ਼ਮੀਰ ਦੇ ਪਾਂਡਿਆਂ ਪਾਸ ਵੀ ਰਿਕਾਰਡ ਮੌਜੂਦ ਹੈ। ਭਾਈ ਜਗਤ ਸਿੰਘ ਜੇਹਲਮੀ ਨੇ ਮਟਨ ਸਾਹਿਬ ਤੋਂ ਇਸ ਤਰ੍ਹਾਂ ਦੀ ਜਾਣਕਾਰੀ ਹਾਸਿਲ ਕੀਤੀ ਹੈ।
ਭਾਈ ਮਤੀ ਦਾਸ ਸ਼ੁਰੂ ਤੋਂ ਹੀ ਸ਼ਰਧਾਲੂ ਤੇ ਨਾਮ ਰਸੀਏ ਸਨ।
ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਲੰਮੀ ਤਪੱਸਿਆ ਪਿਛੋਂ ਬਾਬਾ ਬਕਾਲਾ ਪ੍ਰਗਟ ਹੋਏ ਤੇ ਗੁਰਗੱਦੀ ਸੰਭਾਲੀ ਸੀ ਸੰਗਤਾਂ ਵੀ ਇੱਕਠੀ
ਹੋ ਕੇ ਆਈ।
ਮਤੀ ਦਾਸ ਵੀ ਇਸ ਸਮੇਂ ਦਰਸ਼ਨਾਂ ਨੂੰ ਆਏ ਆਪ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋਈ।
ਜੀਵਨ ਨੇ ਪਲਟਾ ਮਾਰਿਆ ਆਪ ਗੁਰੂ ਜੀ ਦੀ ਸੇਵਾ ਤੇ ਆਪਣਾ ਕਲਿਆਣ ਕਰਨ ਦੀ ਧਾਰ ਲਈ।
ਫਿਰ ਉਹ ਸਮਾਂ ਆ ਗਿਆ ਜਦੋਂ ਸਿੱਖਾਂ ਦੀ ਲੋਕ ਲਹਿਰ ਜਬਰ ਜ਼ੁਲਮ ਨਾਲ ਟੱਕਰ ਲੈਣ ਲਈ ਤਿਆਰ ਹੋ ਗਈ।
ਗੁਰੂ ਤੇਗਬਹਾਦਰ ਸਾਹਿਬ ਨੇ ਇਸ ਜ਼ੁਲਮ ਤੇ ਲੋਕ ਵਿਰੋਧੀ ਸ਼ਕਤੀ ਵਿਰੁੱਧ ਦੇਸ਼ ਦੇ ਲੱਖਾਂ ਲੋਕਾਂ ਦੀ ਆਤਮਾ ਨੂੰ ਝੰਜੋੜਨ ਲਈ ਆਪਣਾ ਬਲੀਦਾਨ ਦੈਣ ਦਾ ਫੈਸਲਾ ਕਰ ਲਿਆ। ਥਾਂ ਥਾਂ ਜਾਂ ਕੇ ਲੋਕਾਂ ਨੂੰ ਪ੍ਰੇਰਨਾ ਕੀਤੀ ਤੇ ਇਹੀ ਉਪਦੇਸ਼ ਦਿੱਤਾ ਕਿ ਤੁਸੀਂ ਨਾ ਕਿਸੇ ਡਰਾਂ ਨਾ ਹੀ ਕਿਸੇ ਦਾ ਡਰ ਮਹਿਸੂਸ ਕਰੋ। ਗੁਰੂ ਜੀ ਨੇ ਉਪਦੇਸ਼ ਦੇ ਕੇ ਸਾਰੀ ਸੰਗਤਾ ਨੂੰ ਵਾਪਸ ਮੋੜ ਦਿੱਤਾ ਸੀ।
ਆਪ ਆਪਣੇ ਨਾਲ ਪੰਜ ਸਿੱਖ ਭਾਈ ਮਤੀ ਦਾਸ,ਭਾਈ ਸਤੀਦਾਸ,ਭਾਈ ਦਿਆਲਾ ਜੀ,
ਭਾਈ ਗੁਰਦਿੱਤਾ ਜੀ ਭਾਈ ਊਦਾ ਜੀ ਸਨ।
ਗੁਰੂ ਤੇਗਬਹਾਦਰ ਸਾਹਿਬ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਔਰਗਜ਼ੇਬ ਨੇ ਜਾਰੀ ਕੀਤਾ ਹੋਇਆ ਸੀ। ਕਾਫ਼ੀ ਸਮੇਂ ਤੋਂ ਆਪ ਜੀ ਦੀ ਭਾਲ ਕੀਤੀ ਜਾ ਰਹੀ ਸੀ। ਗੁਰੂ ਸਾਹਿਬ ਨੇ ਆਗਰੇ ਅਤੇ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ। ਹਾਕਮਾਂ ਨੇ ਗੁਰੂ ਜੀ ਤੇ ਪੰਜ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਕਿਲ੍ਹੇ ਵਿਚ ਰਖਿਆ। ਦਿੱਲੀ ਸੁਨੇਹਾ ਭੇਜ ਦਿੱਤਾ। ਫਿਰ ਗੁਰੂ ਜੀ ਨੂੰ ਪੰਜ ਸਿੱਖਾਂ ਸਮੇਤ ਪੰਜ ਸੌ ਫੋਜੀਆਂ ਦੇ ਪਹਿਲੇ ਹੇਠ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਲੈਕੇ ਆਏ।
ਔਰਗਜ਼ੇਬ ਨੇ ਜਾਮਾ ਮਸਜਿਦ ਦੇ ਵੱਡੇ ਮੌਲਵੀ ਨੇ ਕਾਫ਼ੀ ਦਿਨ ਗੁਰੂ ਜੀ ਨੂੰ ਧਰਮ ਬਦਲਣ ਵਿਚ ਲਗਾ ਦਿੱਤੇ ਆਖਰ ਉਹ ਸਮਝ ਗਿਆ ਗੁਰੂ ਜੀ ਆਪਣੇ ਇਰਾਦੇ ਦੇ ਪੱਕੇ ਸਨ ਇਨ੍ਹਾਂ ਨੇ ਕਿਸੇ ਵੀ ਕੀਮਤ ਤੇ ਉਨ੍ਹਾਂ ਦੀ ਗੱਲ ਨਹੀਂ ਮੰਨਣੀ। ਗੁਰੂ ਜੀ ਨੇ ਆਪਣੀਆਂ ਦਲੀਲਾਂ ਨਾਲ ਉਸ ਨੂੰ ਕਾਇਲ ਕਰ ਲਿਆ।
ਫਿਰ ਆਪ ਨੂੰ ਖੁੱਲ੍ਹੇ ਕਮਰੇ ਦੀ ਥਾਂ ਇਕ ਪਿੰਜਰੇ ਵਿਚ ਕੈਦ ਕਰਕੇ ਰੱਖ ਦਿੱਤਾ। ਪਿੰਜਰੇ ਵਿਚ ਆਰਾਮ ਕਰਨਾ ,ਤੁਰਨਾ ਫਿਰਨਾ ਵੀ ਕਠਿਨ ਹੀ ਨਹੀਂ ਅਸੰਭਵ ਸੀ।
ਗੁਰੂ ਸਾਹਿਬ ਦੀ ਇਹ ਹਾਲਤ ਦੇਖ ਕੇ ਮਤੀਦਾਸ ਤੋਂ ਬਰਦਾਸ਼ਤ ਕਰਨਾ ਮੁਸ਼ਕਲ ਹੋ ਗਿਆ। ਉਸ ਨੇ ਬੇਨਤੀ ਕੀਤੀ ਮਹਾਰਾਜ ਆਗਿਆ ਦਿਓ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਵਜਾਈ ਦਿਆਂ। ਗੁਰੂ ਜੀ ਨੇ ਆਖਿਆ ਤੁਸੀਂ ਸ਼ਾਂਤੀ ਨਾਲ ਦੇਖਦੇ ਚਲੋ। ਸਾਨੂੰ ਵੀ ਪੇਸ਼ਕਸ਼ ਕੀਤੀ ਕਰਾਮਾਤ ਦਿਖਾਉਣ ਦੀ। ਅਸੀਂ ਖਿੜੇ ਮੱਥੇ ਆ ਰਹੇ ਹਾਲਾਤ ਦਾ ਟਾਕਰਾ ਕਰਨਾ ਚਾਹੀਦਾ ਹੈ। ਇਸ ਵਿਚ ਸਾਡਾ ਸਮੁੱਚੀ ਮਨੁੱਖ ਜਾਤੀ ਦਾ ਭਲਾ ਹੋਵੇਗਾ। ਸਮੇਂ ਦੀ ਮੰਗ ਹੈ ਕਿ ਅਸੀਂ ਕੁਰਬਾਨੀ ਦੇਈਦੇ। ਇਸ ਲਈ ਦ੍ਰਿੜ ਰਹਿ ਕੇ ਸਾਨੂੰ ਆਈ ਔਂਕੜ ਦਾ ਸਾਹਮਣਾ ਕਰਨਾ ਚਾਹੀਦਾ ਹੈ।
ਭਾਈ ਮਤੀ ਦਾਸ ਜੀ ਨੂੰ ਗਿਆਨ ਹੋ ਗਿਆ। ਉਹਨੇ ਨਮਸਕਾਰ ਕੀਤਾ ਤੇ ਸੱਮਝ ਲਿਆ । ਜੀਵਨ ਦਾ ਭੇਦ ਹੁਣ ਇਸੇ ਵਿਚ ਹੈ ਕਿ ਬਲਿਦਾਨ ਦਿੱਤਾ ਜਾਵੇ।
ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿੰਜਰੇ ਵਿਚ ਕੈਦ ਕੀਤਾ ਕੋਈ ਅਸਰ ਨਾ ਹੋਇਆ। ਇਸ ਲਈ ਉਹਨਾਂ ਜੋਂ ਸਿੱਖ ਹਨ ਉਹਨਾਂ ਨੂੰ ਤੜਫਾਂ ਤਰਫ਼ਾਂ ਕੇ ਗੁਰੂ ਜੀ ਦੇ ਸਾਹਮਣੇ ਮਾਰਿਆ ਜਾਏ।
ਉਸ ਵੇਲੇ ਭਾਈ ਮਤੀ ਦਾਸ ਜੀ ਦੇ ਆਰਾ ਸਿਰ ਤੇ ਰਗੜਨ ਲੱਗੇ ਉਹਨਾਂ ਦਾ ਅੰਦਾਜ਼ਾ ਗਲਤ ਨਿਕਲਿਆ। ਤੇ ਆਰੇ ਨਾਲ ਜਲਾਦਾਂ ਨੇ ਸਿਰ ਨੂੰ ਲਕੜੀ ਦੇ ਮੋਛੇ ਵਾਂਗ ਚਿਰਵਾ ਸਰੀਰ ਨੂੰ ਦੋ ਫਾੜ ਕਰ ਦਿੱਤਾ।
ਮਤੀ ਦਾਸ ਨੂੰ ਕਰਾਮਾਤ ਦਿਖਾਉਣ ਨੂੰ ਕਿਹਾ ਤਾਂ ਭਾਈ ਜੀ ਜਵਾਬ ਦਿੱਤਾ ਮੇਰੇ ਗੁਰਦੇਵ ਦਾ ਹੁਕਮ ਨਹੀਂ ਹੈ। ਫਿਰ ਵੀ ਮੈਂ ਦਸ ਦੇਂਦਾ ਹਾਂ।
ਮਤੀ ਦਾਸ ਕੋਲੋਂ ਆਖ਼ਰੀ ਇੱਛਾ ਪੁੱਛੀ ਤਾਂ ਉਸ ਨੇ ਆਖਿਆ ਮੇਰੇ ਪ੍ਰਾਣ ਮੇਰੇ ਪ੍ਰੀਤਮ ਦੇ ਦਰਸ਼ਨ ਕਰਦੇ ਹੋਏ ਨਿਕਲਣ।
ਭਾਈ ਮਤੀ ਦਾਸ ਜੀ ਦਾ ਸਰੀਰ ਉਤੇ ਹੀ ਪਿਆ ਰਿਹਾ। ਇਹ ਨਹੀਂ ਪਤਾ ਲੱਗ ਸਕਿਆ ਕਿ ਉਹਨਾਂ ਦੀ ਦੇਹ ਦਾ ਕੀ ਬਣਿਆ। ਸ਼ਹੀਦੀ ਸਮਾਂ 1675 ਈਸਵੀ ਦੇ ਨੰਵਬਰ ਦਾ ਪਹਿਲਾ ਹਫ਼ਤਾ ਇਤਿਹਾਸ ਵਿਚ ਆਇਆ ਹੈ। ਆਪ ਜੀ ਦੇ ਪਿਛੋਂ ਦੂਜੇ ਦਿਨ ਭਾਈ ਦਿਆਲਾ ਜੀ ਨੂੰ ਦੇਗ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਜੀ ਦੇ ਭਰਾ ਸਤੀਦਾਸ ਜੀ ਨੂੰ ਰੂਹ ਵਿਚ ਲਪੇਟ ਕੇ ਜਿੰਦਾ ਸਾੜਨ ਕੇ ਸ਼ਹੀਦ ਕੀਤਾ ਗਿਆ।
ਫਿਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ। ਇਕ ਗੁਰਦੁਆਰਾ ਸੀਸ ਗੰਜ ਦਿੱਲੀ ਵਾਲੀ ਥਾਂ ਨਾਲ ਦੁ ਕੋਤਵਾਲੀ ਸਾਹਮਣੇ ਫੁਹਾਰੇ ਵਾਲੀ ਥਾਂ ਸਿੱਖ ਸ਼ਹੀਦਾਂ ਦੇ ਖੂਨ ਨਾਲ ਰੰਗੀਆਂ ਹੋਈਆਂ ਹਨ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18

Posted inਸਾਹਿਤ ਸਭਿਆਚਾਰ