ਠੰਡੀਆਂ ਛਾਵਾਂ ਮਾਣ ਕੇ ਲੋਕੋਂ ਕਿਉਂ ਕੱਟਦੇ ਰੁੱਖਾਂ ਨੂੰ।
ਲੋਕੋਂ ਗਲ਼ ਨਾ ਕਿਉਂ ਨੀਂ ਲਾਉਂਦੇ ਖੜ੍ਹ ਸੁੱਕ ਰੁੱਖਾਂ ਨੂੰ।
ਭਾਈਆਂ ਨਾਲੋਂ ਵੱਧ ਸਾਡੇ ਨਾ ਪਿਆਰ ਜਤਾਉਂਦੇ ਨੇ,
ਮਾੜੇ ਲੇਖ ਲਿਖਾਕੇ ਰੁੱਖ ਦੀ ਜੂਨ ਹੰਢਾਉਂਦੇ ਨੇ।
ਮਾਵਾਂ ਵਾਂਗੂੰ ਛਾਵਾਂ ਦੇ ਕੇ ਕਦੇ ਦੁੱਖ ਨਾ ਦਿੰਦੇ ਪੁੱਤਾਂ ਨੂੰ।
ਲੋਕੋਂ ਗਲ਼——
ਸਾਡੇ ਜਿਉਂਣ ਲਈ ਇਹ ਆਕਸੀਜਨ ਛੱਡਦੇ ਆ,
ਕੋਠੀਆਂ ਬੰਗਲੇ ਸੋ ਰੂਮਾਂ ਲਈ ਰੁੱਖਾਂ ਨੂੰ ਵੱਢਦੇ ਆ।
ਰੁੱਖ ਜੀਵਨ ਦਾ ਹਿੱਸਾ ਕਾਹਤੋਂ ਮੋੜਦੇ ਆ ਮੁੱਖਾਂ ਨੂੰ।
ਲੋਕੋਂ ਗਲ਼——
ਹੋਣ ਨੀਂ ਦੇਣੀ ਖ਼ਤਮ ਕਹਾਣੀ ਪਿੱਪਲਾਂ ਬੋਹੜਾਂ ਦੀ,
ਰੁੱਖਾਂ ਨਾ ਘੁਲ ਮਿਲ ਹੋਣੀ ਪੂਰਤੀ ਮਨੁੱਖੀ ਲੋੜਾਂ ਦੀ।
ਇਨ੍ਹਾਂ ਵੱਢ ਕੇ ਭਾਲਦੇ ਫਿਰਦੇ ਘਰ ਦੀਆਂ ਸੁੱਖਾਂ ਨੂੰ।
ਲੋਕੋਂ ਗਲ਼——
ਮਾਪਿਆਂ ਵਾਂਗੂੰ ਰੁੱਖਾਂ ਦੀ ‘ਪੱਤੋ’ ਆਓ ਪੂਜਾ ਕਰੀਏ,
ਕੁਹਾੜੇ ਸੁੱਟ ਕੇ ਪਾਸੇ ਝੋਲੀ ਫਲਾਂ ਦੇ ਨਾ ਭਰੀਏ।
ਹੁਣ ਲੱਕੜਹਾਰਿਆ ਤੋਂ ਵਾਪਸ ਲਈਏ ਕੀਤੀਆਂ ਲੁੱਟਾਂ ਨੂੰ।
ਲੋਕੋਂ ਹਰੇ ਭਰੇ ਕਰੀਏ ਇਨ੍ਹਾਂ ਖੜ੍ਹ ਸੁੱਕ ਰੁੱਖਾਂ ਨੂੰ।

( ਪ੍ਰਸ਼ੋਤਮ ਪੱਤੋ )