ਵੇਖਿਆ ਮੰਦਰ ਮਸੀਤੀਂ ਜਾ ਕੇ,
ਨਾ ਮਿਲਿਆ ਅੱਲ੍ਹਾ ਹੂ।
ਚੋਰ ਚੋਰੀਆਂ ਕਰਕੇ ਲ਼ੈ ਗਏ,
ਸਣੇ ਮੂਰਤੀ ਗੱਲਾ ਹੂ।
ਆਏ ਲੋਕ ਸੀ ਪੂਜਾ ਕਰਨ ਨੂੰ,
ਫਿਰੇ ਪੁਜਾਰੀ ਝੱਲਾ ਹੂ।
ਸੁੱਖਾਂ ਕਿੱਥੇ ਹੁਣ ਸੁਖਨ ਲੋਕੀ ,
ਖ਼ਾਲੀ ਰਿਹਾ ਪੱਲਾ ਹੂ।
ਜਾ ਕੇ ਥਾਣੇ ਰਪਟ ਲਿਖਾਈ,
ਹੋਇਆ ਕੰਮ ਕਲੱਲਾ ਹੂ।
ਰੱਬ ਤਾਂ ਵੱਸਦਾ ਹਰ ਥਾਂ ਉੱਤੇ,
ਖ਼ਾਲੀ ਕੋਈ ਨਾ ਥੱਲਾ ਹੂ।
ਉਹ ਰਹਿੰਦਾ ਦਿਲਾਂ ਦੇ ਅੰਦਰ,
ਧੁੰਨ ਉਪਜੇ ਰਾਮ ਰਵੱਲਾ ਹੂ।
ਹਰਪ੍ਰੀਤ ਪੱਤੋ
94658-21417