ਜੱਸੀ ਦੀ ਪਤਨੀ ਹਰ ਸਾਲ ਕਰਵਾ ਚੌਥ ਦਾ ਵਰਤ ਰੱਖਦੀ ਸੀ,ਪਰ ਐਤਕੀਂ ਉਸ ਨੇ ਵਰਤ ਨਹੀਂ ਰੱਖਿਆ ਸੀ। ਜੱਸੀ ਇਸ ਗੱਲ ਤੇ ਹੈਰਾਨ ਵੀ ਸੀ ਤੇ ਪਰੇਸ਼ਾਨ ਵੀ ਸੀ। ਉਸ ਨੇ ਹੌਸਲਾ ਕਰਕੇ ਪੁੱਛ ਹੀ ਲਿਆ, “ਪੰਮੀ, ਮੈਂ ਤੈਨੂੰ ਹਰ ਸਾਲ ਵਰਤ ਰੱਖਣ ਦਾ ਸਾਰਾ ਸਾਮਾਨ, ਸੂਟ ਤੇ ਚੂੜੀਆਂ ਲੈ ਕੇ ਦਿੰਦਾ ਰਿਹਾਂ। ਫੇਰ ਤੂੰ ਐਤਕੀਂ
ਵਰਤ ਕਿਉਂ ਨ੍ਹੀ ਰੱਖਿਆ?”
” ਦੇਖੋ ਜੀ, ਮੈਂ ਅੱਜ ਤੋਂ ਇਹ ਮਨ ਬਣਾਇਐ ਕਿ ਮੈਂ ਇੱਕ ਦਿਨ ਵਰਤ ਰੱਖ ਕੇ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਨ ਦੀ ਥਾਂ ਹਰ ਰੋਜ਼ ਸਾਰੇ ਪਰਿਵਾਰ ਦੀ
ਚੰਗੀ ਸਿਹਤ ਤੇ ਸੁੱਖ, ਸ਼ਾਂਤੀ ਪ੍ਰਮਾਤਮਾ ਪਾਸੋਂ ਮੰਗਿਆ ਕਰਾਂਗੀ।ਤੁਹਾਨੂੰ ਕੋਈ ਇਤਰਾਜ਼ ਤਾਂ ਨ੍ਹੀ।”
“ਮੈਨੂੰ ਇਤਰਾਜ਼ ਕੀ ਹੋ ਸਕਦਾ? ਮੈਨੂੰ ਤਾਂ ਇਸ ਗੱਲ ਦੀ ਖ਼ੁਸ਼ੀ ਆ ਕਿ ਤੇਰੇ ਵਿਚਾਰਾਂ ‘ਚ ਕਿੰਨੀ ਵੱਡੀ ਤਬਦੀਲੀ ਆ ਗਈ ਆ। ਪਰਿਵਾਰ ਦੇ ਇਕ ਜੀਅ ਦੇ ਥਾਂ ਸਾਰੇ ਜੀਆਂ ਨੂੰ ਸਿਹਤਮੰਦ ਤੇ ਖ਼ੁਸ਼ ਦੇਖਣ ਦੀ ਕਾਮਨਾ ਕਰਨੀ ਕੋਈ ਸਾਧਾਰਨ ਗੱਲ ਨ੍ਹੀ।ਮੇਰੇ ਦਿਲ ‘ਚ ਪਹਿਲਾਂ ਵੀ ਤੇਰੇ ਲਈ ਬਹੁਤ ਸਤਿਕਾਰ ਸੀ, ਹੁਣ ਇਹ ਹੋਰ ਵੀ ਵੱਧ ਗਿਆ ਆ।”
ਏਨਾ ਕਹਿ ਕੇ ਉਹ ਪੰਮੀ ਵੱੱਲ ਵੇਖਣ ਲੱਗ ਪਿਆ ਤੇ ਫਿਰ ਉਹ ਦੋਵੇਂ ਜਣੇ ਮੁਸਕਰਾ ਪਏ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554