ਫ਼ਰੀਦਕੋਟ, 10 ਅਕਤੂਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਆਪਣੇ ਦਫ਼ਤਰ ਵਿਖੇ ਵੱਖ-ਵੱਖ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਰਾਂ ਕਰਕੇ ਹੀ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ। ਉਨ੍ਹਾਂ ਕਿਹਾ ਕਿ 2027 ਦੀ ਸਰਕਾਰ ਦਾ ਮੁੱਢ ਵੀ ਇਹ ਵਰਕਰ ਬਨਣਗੇ। ਆਮ ਆਦਮੀ ਪਾਰਟੀ ਹੀ ਆਮ ਘਰਾਂ ਦੇ ਧੀਆਂ ਪੁੱਤਰਾਂ ਨੂੰ ਮਾਨ ਸਨਮਾਨ ਦੇ ਰਹੀ ਹੈ। ਇਸ ਮੌਕੇ ਨੀਤੂ ਕਪੂਰ ਸਟੇਟ ਜੁਆਇੰਟ ਸਕੱਤਰ ਪੰਜਾਬ, ਜ਼ਿਲ੍ਹਾ ਮੀਡੀਆ ਇੰਚਾਰਜ ਜਗਜੀਤ ਸਿੰਘ ਗਿੱਲ, ਯੁੱਧ ਨਸ਼ਿਆਂ ਵਿਰੁੱਧ ਦੇ ਹਲਕਾ ਕੋਆਰਡੀਨੇਟਰ ਉੱਤਮ ਸਿੰਘ ਡੋਡ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਪਰਵਿੰਦਰ ਸਿੰਘ, ਜ਼ਿਲ੍ਹਾ ਸਕੱਤਰ ਮਨਜੀਤ ਸ਼ਰਮਾ, ਜ਼ਿਲ੍ਹਾ ਯੂਥ ਪ੍ਰਧਾਨ ਸੁਖਵੰਤ ਸਿੰਘ ਪੱਕਾ, ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਜਗਜੀਤ ਸਿੰਘ, ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਸਰਬਜੀਤ ਕੌਰ, ਬਲਾਕ ਪ੍ਰਧਾਨ ਹੈਰੀ ਢਿਲਵਾਂ, ਬਲਾਕ ਪ੍ਰਧਾਨ ਗੁਰਜੰਟ ਚੀਮਾ, ਬਲਕਾ ਪ੍ਰਧਾਨ ਸੁਰਿੰਦਰ ਸਿੰਘ, ਬਲਾਕ ਪ੍ਰਧਾਨ ਸਵਰਾਜ ਸਿੰਘ, ਬਲਾਕ ਪ੍ਰਧਾਨ ਸੁਖਜਿੰਦਰ ਸਿੰਘ, ਬਲਾਕ ਪ੍ਰਧਾਨ ਭਰਪੂਰ ਸਿੰਘ, ਬਲਾਕ ਪ੍ਰਧਾਨ ਬੱਬੂ ਸਰਪੰਚ ਮਚਾਕੀ, ਬਲਾਕ ਪ੍ਰਧਾਨ ਸਤਨਾਮ ਸਿੰਘ, ਬਲਾਕ ਪ੍ਰਧਾਨ ਗੁਰਮੀਤ ਸਿੰਘ, ਬਲਾਕ ਪ੍ਰਧਾਨ ਰਾਜੂ ਖਾਲਸਾ, ਐਸ.ਸੀ. ਵਿੰਗ ਜੁਆਇੰਟ ਸੈਕਟਰੀ ਬਾਬਾ ਜਸਪਾਲ ਸਿੰਘ, ਗੁਰਵਿੰਦਰ ਸਿੰਘ ਡੋਡ ਨੰਬਰਦਾਰ ਹਾਜ਼ਰ ਸਨ।
: