ਤੁਰ ਗਿਆ ਅੱਜ ਯਾਰ ਜਵ੍ਹੰਧਾ
ਛੱਡਕੇ ਇਹ ਸੰਸਾਰ ਜਵ੍ਹੰਧਾ
ਹੱਸ ਹੱਸਕੇ ਸੀ ਗੱਲਾਂ ਕਰਦਾ
ਖਿੜੀ ਫੁੱਲਾਂ ਦੀ ਗੁਲਜ਼ਾਰ ਜਵ੍ਹੰਧਾ
ਸੋਣੇਂ ਤੋਂ ਵੀ ਸੀ ਵੱਧ੍ਹ ਚਮਕਦਾ
ਹਿਰਿਆਂ ਦਾ ਸੀ ਹਾਰ ਜਵ੍ਹੰਧਾ
ਥੋੜੇ ਚਿਰ ਵਿੱਚ ਬੜਾ ਸੋਹਣਾਂ ਗਾਕੇ
ਗੀਤਾਂ ਨੂੰ ਲਾ ਗਿਆ ਚੰਨ ਚਾਰ ਜਵ੍ਹੰਧਾ
ਬਾਬਲ਼ ਤੇਰੀ ਪੱਗ ਵੇ ਉੱਚੀ ਗਾਕੇ
ਕਰ ਗਿਆ ਧੀਆਂ ਦਾ ਸਤਿਕਾਰ ਜਵ੍ਹੰਧਾ
ਤੇਰਾ ਨਾ ਸਕੂਨ ਰੱਖ ਦੇਵਾਂ ਕਹਿਕੇ
ਭਰ ਗਿਆ ਹੰਝੂਆਂ ਵਿੱਚ ਖਾਰ ਜਵ੍ਹੰਧਾ
ਜਿਸ ਥਾਂ ਤੋਂ ਨੀ ਕੋਈ ਮੁੜਦਾ ਜਾਕੇ
ਉਸ ਥਾਂ ਗਿਆ ਉਡਾਰੀ ਮਾਰ ਜਵ੍ਹੰਧਾ
ਸਿੱਧੂ, ਖ੍ਹੜਾ ਰਹਿ ਗਿਆ ਮੋੜ ਦੇ ਉੱਤੇ
ਖਿੱਚ ਗਿਆ ਪੂਰੀ ਰਫ਼ਤਾਰ ਜਵ੍ਹੰਧਾ
ਕੰਨਾਂ ਵਿੱਚ ਸੀ ਰਸ ਘੋਲੀ਼ ਜਾਂਦਾ
ਦਿਲਦਾਰਾਂ ਦਾ ਦਿਲਦਾਰ ਜਵ੍ਹੰਧਾ
ਪੁੱਤ ਮਰੇ ਨਾ ਭੁੱਲਦੀਆਂ ਮਾਵਾਂ ਗਾਕੇ
ਗਿਆ ਅੱਗ ਸਿਵਿਆਂ ਦੀ ਠਾਰ ਜਵ੍ਹੰਧਾ
ਜ਼ਿੰਦਗੀ ਦੀ ਜੰਗ ਲੜਦਾ ਹੋਇਆ
ਗਿਆ ਮੌਤ ਦੇ ਹੱਥੋਂ ਹਾਰ ਜਵ੍ਹੰਧਾ
ਮੀਤੇ, ਮਾਲ਼ਾ ਵਿੱਚੋਂ ਇੱਕ ਮੋਤੀ ਟੁੱਟਿਆ
ਗਿਆ ਮਾਲ਼ਾ ਤਾਈਂ ਖਿਲਾਰ ਜਵ੍ਹੰਧਾ
ਨਦੀ ਦੇ ਵਾਂਗੂੰ ਸੀ ਵਹਿਨ ਓਸਦਾ
ਨਿਰੀ ਦੁੱਧਾਂ ਦੀ ਸੀ ਧਾਰ ਜਵ੍ਹੰਧਾ
ਸੋਹਣੀ ਦਿੱਖ ਦਾ ਮਾਲਕ ਸੀ ਓ੍ਹ
ਸੀ ਟੁਣਕੇ ਦੀ ਟੁਣਕਾਰ ਜਵ੍ਹੰਧਾ
ਤੁਰ ਗਿਆ ਅੱਜ ਯਾਰ ਜਵ੍ਹੰਧਾ
ਛੱਡਕੇ ਇਹ ਸੰਸਾਰ ਜਵ੍ਹੰਧਾ
ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505