ਸਾਡੇ ਘਰ ਦੇ ਕੋਲੇ ਕੱਲ੍ਹ ਲ੍ਹੌਢੇ ਵੇਲੇ
ਦੀਵਾ ਇੱਕ ਗਵਾਂਡਣ ਧਰ ਗਈ,
ਘਰ ਵਾਲੀ ਮੇਰੀ ਮੈਨੂੰ ਆਖਣ ਲੱਗੀ
ਕੋਈ ਕਲਿਹਿਣੀ ਟੂਣਾਂ ਕਰ ਗਈ,
ਭਾਗ ਭਰੀ ਨੂੰ, ਮੈਂ ਕਿੰਝ ਸਮਝਾਵਾਂ
ਕਿ ਉਹ ਮਾਹੀ ਤੇਰੇ ਤੇ ਮਰ ਗਈ,
ਛੱਤ ਤੇ ਖ੍ਹੜੀ ਸੀ ਕੱਲ੍ਹ ਸ਼ਾਮ ਨੂੰ
ਮੈਨੂੰ ਦੇਖ ਇਸ਼ਾਰਾ ਕਰ ਗਈ,
ਦੇਖ ਲਿਆ ਜਦੋਂ ਤੈਨੂੰ ਉਸਨੇ
ਤੇਰੀ ਅੱਖ ਦੀ ਘੂਰ ਤੋਂ ਡਰ ਗਈ,
ਰਿਸਪੌਂਸ ਨਾ ਮਿਲਿਆ ਜਦ ਮੇਰੇ ਵੱਲੋਂ
ਉਹ ਹੰਝੂਆਂ ਦੇ ਵਿੱਚ ਤਰ ਗਈ,
ਉੱਚੀ ਉੱਚੀ ਰੋਈ ਸ਼ੀਸ਼ੇ ਅੱਗੇ ਖ੍ਹੜਕੇ
ਤੇ ਵਾਂਗ ਬੱਦਲ ਦੇ ਵ੍ਹਰ ਗਈ,
ਅਚਣਚੇਤ ਮੈਨੂੰ ਵੀ ਮਿਲੀ ਸੀ
ਮੈਨੂੰ ਦੇਖਕੇ ਹੌਂਕਾ ਭਰ ਗਈ,
ਪੱਥਰ ਦਿਲ ਦਾ ਕਹਿਕੇ ਮੈਨੂੰ
ਉਹ ਦੁੱਖ ਦਿਲਾਂ ਤੇ ਜਰ ਗਈ,
ਸਿੱਧੂ ਸਿਖਰ ਦੁਪਹਿਰੇ ਧੁੱਪ ਕੜਕਦੀ
ਤੇ ਉਹ ਬਰਫ਼ ਦੇ ਵਾਂਗੂੰ ਠਰ ਗਈ,
ਜਿੱਤਣਾਂ ਚਾਹੁੰਦੀ ਸੀ ਮੈਨੂੰ ਮੇਰੇ ਤੋਂ
ਮੀਤੇ ਉਹ ਮੈਨੂੰ ਸਭ ਕੁੱਝ ਹਰ ਗਈ,
ਅਮਰਜੀਤ ਸਿੰਘ ਸਿੱਧੂ ਬਠਿੰਡਾ