ਪੰਜਾਬੀ ਗਾਇਕੀ ਜਦੋਂ ਤੋਂ ਵਪਾਰਕ ਲੀਹਾਂ ਤੇ ਤੁਰੀ ਹੈ, ਉਦੋਂ ਤੋਂ ਗਾਇਕੀ ਦੀ ਸਟੇਜ ਤੇ ਉਤਰਨ ਲਈ ਗਾਇਕੀ ਪੈਸੇ ਦੀ ਖੇਡ ਬਣ ਗਈ ਹੈ। ਹੁਣ ਪੈਸੇ ਤੋਂ ਵਗੈਰ ਸਰੋਤਿਆਂ ਤੱਕ ਪਹੁੰਚ ਕਰਨੀ ਬਹੁਤ ਔਖੀ ਹੈ। ਫਿਰ ਵੀ ਪੰਜਾਬੀ ਗਾਇਕੀ ਵਿੱਚ ਅੱਗੇ ਆਉਣ ਲਈ ਸੈਂਕੜੇ ਗਾਇਕ ਮਿਹਨਤ,ਲਗਨ,ਸਿਦਕ ਅਤੇ ਸਬਰ ਨਾਲ ਕਾਰਜਸ਼ੀਲ ਹਨ।
ਉਹਨਾਂ ਸੰਘਰਸ਼ਸ਼ੀਲ ਗਾਇਕਾਂ ਵਿੱਚੋ ਹੈ ਮੇਰੇ ਪਿੰਡ ਹਿੱਸੋਵਾਲ ਦਾ ਪਿਆਰਾ ਵੀਰ ‘ਗੱਗੀ ਹਿੱਸੋਵਾਲੀਆ’ ਜੋ ਕਰੀਬ ਇੱਕ ਦਹਾਕੇ ਵਿੱਚ ਪੰਜਾਬੀ ਗਾਇਕੀ ਵਿੱਚ ਸਥਾਪਤੀ ਲਈ ਸੰਘਰਸ਼ਸੀਲ ਹੈ ।
ਗੱਗੀ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਹੈ । ਬਹੁਤ ਵਧੀਆ ਗਾਉਂਦਾ ਹੈ । ਉਸਦੀ ਆਵਾਜ਼ ਵਿੱਚ ਦਮ ਹੈ। ਉਸ ਨੂੰ ਸੰਗੀਤ ਦਾ ਗਿਆਨ ਅਤੇ ਗਾਇਨ ਕਲਾ ਦਾ ਚੰਗਾ ਅਨੁਭਵ ਹੈ।
ਗੱਗੀ ਜ਼ਿਆਦਾਤਰ ਦੋਗਾਣਾ ਗਾਉਂਦਾ ਹੈ । ਉਸਦੇ ਦੋਗਾਣੇ ‘ਪਿੰਡ ਸਿਫ਼ਤਾਂ ਕਰੂਗਾ’…’ਜੱਟ ਕਿਹੜਾ ਘੱਟ ਨੀ’…’ਹੀਰ ਰਾਂਝਾ’…’ਉੱਡਦੇ ਪਰਿੰਦੇ…’ ਯੂ ਟਿਊਬ ਤੋਂ ਸੁਣੇ ਗਏ ਹਨ ਤੇ ਹੁਣ ਵੀ ਸੁਣੇ ਜਾ ਸਕਦੇ । ਸਰੋਤਿਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ।’ਹੀਰ ਰਾਂਝਾ’ ਉਸਦੇ ਬਿਹਤਰੀਨ ਦੋਗਾਣਾ ਹੈ , ਜਿਸ ਵਿੱਚ ਉਸਦਾ ਰਿਆਜ਼ ਅਤੇ ਮਿਹਨਤ ਸਾਫ਼ ਨਜ਼ਰ ਆਉਂਦੀ ਹੈ।
ਇਹ ਦੋਗਾਣਿਆਂ ਨੂੰ ਸੁਣ ਕੇ ਕਿਤੇ ਵੀ ਉਸ ਵਿੱਚ ਦੋਗਾਣਾ ਗਾਇਕੀ ਨੂੰ ਗਾਉਣ ਦੀ ਘਾਟ ਨਜ਼ਰ ਨਹੀਂ ਆਉਂਦੀ ਹੈ। ਉਸ ਦੀ ਆਵਾਜ਼ ਪ੍ਰਭਾਵਸ਼ਾਲੀ ਹੈ । ਉਸ ਨੂੰ ਸੁਣ ਕੇ ਚੰਗੀ ਦੋਗਾਣਾ ਗਾਇਕੀ ਉਮੀਦ ਵੀ ਬੱਝਦੀ ਹੈ। ਕਿਉਂਕਿ ਉਹ ਦੋ ਅਰਥੀ ਤੇ ਲੱਚਰ ਗਾਇਕੀ ਤੋਂ ਦੂਰ ਹੈ। ਚੰਗੀ ਸੋਚ ਰੱਖਦਾ ਹੈ। ਉਸਦਾ ਸਿਹਤਮੰਦ ਗਾਇਕੀ ਵੱਲ ਹੁਝਾਨ ਹੈ।
ਗੱਗੀ ਨੇ ਗਾਇਕੀ ਲਈ ਬਹੁਤ ਮਿਹਨਤ ਕੀਤੀ ਹੈ। ਉਸਦੇ ਰਿਆਜ਼ ਵਿੱਚ ਵੀ ਕੋਈ ਕਮੀ ਨਹੀਂ ਹੈ । ਹਾਂ, ਉਸਨੂੰ ਚੰਗਾ ਪਲੇਟਫਾਰਮ ਨਹੀਂ ਮਿਲਿਆ ਹੈ। ਜੋ ਉਸਦੀ ਕਲਾ ਨੂੰ ਲੱਖਾਂ ਸਰੋਤਿਆਂ ਤੱਕ ਪਹੁੰਚਾ ਦੇਵੇ ।
ਗੱਗੀ ਵੀਰ ਗਰੀਬੀ ਦੀ ਗੁਰਬਤ ਦੇ ਮਹਾਂਸਾਗਰ ਵਿੱਚ ਆਪਣੀ ਹੋਂਦ ਲਈ ਜੂਝ ਰਿਹਾ ਅਜਿਹਾ ਗਾਇਕ ਹੈ, ਜਿਸਨੂੰ ਅਜੇ ਤੱਕ ਕੋਈ ਸੰਗੀਤਕ ਖੇਤਰ ਵਿੱਚ ਰਾਹਨੁਮਾ ਨਹੀਂ ਮਿਲਿਆ ਹੈ।
ਜੇਕਰ ਗੱਗੀ ਨੂੰ ਵਧੀਆ ਪਲੇਟਫ਼ਾਰਮ ਮਿਲ ਜਾਵੇ ਤਾਂ ਉਹ ਦੋਗਾਣਾ ਗਾਇਕਾਂ ਜ਼ਰੂਰ ਮੁਕਾਮ ਹਾਸਲ ਕਰੇਗਾ । ਪਰ ਵਕਤ ਅਤੇ ਕਿਸਮਤ ਅਜੇ ਉਸਦਾ ਸਾਥ ਨਹੀਂ ਦੇ ਰਹੀ ਹੈ।
ਗੱਗੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ । ਉਹ ਘਰਾਂ ਨੂੰ ਰੰਗ ਕਰਨ ਦਾ ਕੰਮ ਕਰਦਾ ਹੈ। ਮੇਰੀ ਗੁਜ਼ਾਰਿਸ਼ ਹੈ ਕਿ ਗੱਗੀ ਵਰਗੇ ਕਲਾਕਾਰ ਦੀ ਮਦਦ ਕੀਤੀ ਜਾਣੀ ਬਣਦੀ ਹੈ । ਜ਼ਰੂਰੀ ਨਹੀਂ ਕਿ ਪੈਸੇ ਨਾਲ ਹੀ ਉਸਦੀ ਮਦਦ ਕੀਤੀ ਜਾ ਸਕਦੀ ਹੈ। ਕੋਈ ਚੰਗੀ ਕੰਪਨੀ ਜਾਂ ਕੋਈ ਵਧੀਆ ਚੈਨਲ ਮਿਲ ਜਾਵੇ, ਜਿਸਦੇ ਮੰਚ ਤੋਂ ਉਸਨੂੰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨ ਦਾ ਮੌਕਾ ਮਿਲ ਸਕੇ ।
ਪਿਆਰੇ ਵੀਰ ਗੱਗੀ ਨੂੰ ਮੇਰੀ ਸਲਾਹ ਹੈ ਕਿ ਉਹ ਹੌਸਲਾ ਨਾ ਹਾਰੇ । ਹਰ ਪਲ ਆਪਣੇ ਮਿੱਥੇ ਹੋਏ ਟੀਚੇ ਲਈ ਜੱਦੋ-ਜਹਿਦ ਕਰੇ । ਇਕ ਨਾ ਇਕ ਦਿਨ ਜ਼ਰੂਰ ਕਾਮਯਾਬ ਹੋਵੇਗਾ। ਜਨਾਬ ਸੁਰਜੀਤ ਪਾਤਰ ਦੇ ਸ਼ੇਅਰ ਨਾਲ ਉਸਨੂੰ ਗਾਡੀ ਰਾਹ ਤੇ ਤੁਰਦੇ ਰਹਿਣ ਦੀ ਪ੍ਰੇਰਨਾ ਕਰਦੇ ਹਾਂ ।
ਬੁਰੇ ਦਿਨਾਂ ਤੋਂ ਡਰੀਂ ਨਾ ‘ਪਾਤਰ’
ਭਲੇ ਦਿਨਾਂ ਨੂੰ ਲਿਆਉਣ ਖ਼ਾਤਰ
ਤੂੰ ਸਿਦਕ ਦਿਲ ਵਿੱਚ ਤੇ ਆਸ ਰੂਹ ਵਿੱਚ
ਨਜ਼ਰ ‘ਚ ਸੁਪਨੇ ਹਸੀਨ ਰੱਖੀਂ।

ਜਗਤਾਰ ਸਿੰਘ ਹਿੱਸੋਵਾਲ 98783 30324