ਉਲਟੇ ਕਿਹੇ ਜ਼ਮਾਨੇ ਆਏ
ਬਣ ਗਏ ਦੁਸ਼ਮਣ ਅੰਮਾਂ ਜਾਏ
ਗੈਰਾਂ ਨੂੰ ਤਾਂ ਗਲ਼ ਲਾਉਂਦੇ ਨੇ
ਆਪਣੇ ਦੇਖੋ ਦੂਰ ਭਜਾਏ
ਦਾਦੇ ‐ਦਾਦੀ ਦੀ ਗੱਲ ਛੱਡੋ
ਹੁਣ ਤਾਂ ਮਾਂ-ਪਿਓ ਹੋਏ ਪਰਾਏ
ਗੋਦੀ ਚੁੱਕ ਖਿਡਾਇਆ ਜਿਹਨਾਂ
ਉਹ ਹੀ ਕਹਿੰਦਾ, ਕੀ ਚਾਚੇ ਤਾਏ
ਆਪਣਿਆਂ ਦੀਆਂ ਮਾਰਾਂ ਸਹਿ ਕੇ
ਹੋ ਗਏ ਹਾਂ ਅਸੀਂ ਦੂਣ ਸਵਾਏ
ਵੰਡਦੇ ਰਹਿਣਾ ਨਿੱਤ ਮੁਹੱਬਤ
ਬੇਸ਼ੱਕ ਮੈਨੂੰ ਕੋਈ ਮਾਰ ਮੁਕਾਏ
ਅਜੇ ਹੋਰ ਕੀ ਪਊ ਦੇਖਣਾ
ਬੱਬੀ ਕਰਦਾ ਹਾਏ -ਹਾਏ!

ਬਲਬੀਰ ਸਿੰਘ ਬੱਬੀ 7009107300