ਤਿਉਹਾਰਾਂ ਦੇ ਦਿਨਾਂ ਵਿੱਚ ਮਿਠਾਈਆਂ ਦੀ ਮੰਗ ਆਮ ਦਿਨਾਂ ਨਾਲੋਂ ਕਈ ਗੁਣਾ ਵੱਧ ਜਾਂਦੀ ਹੈ ।ਹਲਵਾਈ ਵੱਡੀ ਮਿਕਦਾਰ ਵਿੱਚ ਇੱਕ ਦਿਨ ਵਿੱਚ ਮਿਠਾਈ ਤਿਆਰ ਕਰਕੇ ਮੰਗ ਅਨੁਸਾਰ ਨਹੀਂ ਦੇ ਸਕਦੇ , ਨਾ ਹੀ ਦੁੱਧ ਦੀ ਮੰਗ ਦੋਧੀ ਪੂਰੀ ਕਰ ਸਕਦੇ ਹਨ , ਉਹ ਆਪ ਬਣਾ ਜਾਂ ਬਣਿਆ ਬਣਾਇਆ ਨਕਲੀ ਦੁੱਧ ਲੈ ਕੇ ਮੰਗ ਪੂਰੀ ਕਰਦੇ ਹਨ ਜੋ ਵੱਡੇ ਪੱਧਰ ਉੱਪਰ ਇਹ ਕੰਮ ਕਰਦੇ ਹਨ ਸਿਹਤ ਮਹਿਕਮੇ ਦੀਆਂ ਰੇਡਾਂ ਤੋਂ ਇਹ ਸਾਰਾ ਕੁਝ ਉਜਾਗਰ ਹੋ ਰਹੇ ਹਨ । ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਪੈਸੇ ਖਾਤਿਰ ।ਇਸ ਲਈ ਉਨ੍ਹਾਂ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ । ਬਹੁਤ ਦਿਨ ਪਹਿਲਾਂ ਤੋਂ ਹੀ ਖੋਆ ਵਗੈਰਾ ਫਰਿਜਾਂ ‘ਚ ਬਣਾ ਕੇ ਰੱਖ ਲਿਆ ਜਾਂਦਾ ਹੈ । ਨਾਮੀ ਦੁਕਾਨਦਾਰ ਦੀ ਵੈਸੇ ਵੀ ਲਾਗਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ , ਉਨ੍ਹਾਂ ਨੂੰ ਬਾਹਰੋਂ ਹੋਰਾਂ ਦੁਕਾਨਦਾਰਾਂ ਤੋੰ ਮਾਲ ਤਿਆਰ ਕਰਵਾਉਣਾ ਪੈਂਦਾ ਹੈ , ਜਿਸ ਉੱਪਰ ਉਹ ਆਪਣਾ ਲੇਬਲ ਲਾ ਕੇ ਵੇਚਦੇ ਹਨ । ਵੱਡੀ ਗਿਣਤੀ ਵਿੱਚ ਫਰਮਾਂ , ਕੰਪਨੀਆਂ , ਇੰਡਸਟਰੀ ਵਾਲੇ ਆਦਿ ਆਪਣੇ ਵਰਕਰਾਂ ਨੂੰ ਦੀਵਾਲੀ ਦੇ ਤਿਉਹਾਰ ਤੇ ਮਿਠਾਈ ਦੇਣ ਲਈ ਵੱਡੀ ਗਿਣਤੀ ‘ਚ ਡੱਬੇ ਖ੍ਰੀਦਦੇ ਹਨ , ਉਹ ਕਦੇ ਵੀ ਡੱਬੇ ਅੰਦਰਲੀ ਮਿਠਾਈ ਦੀ ਗੁਣਵੱਤਾ ਨੂੰ ਟੇਸਟ ਕਰਕੇ ਪਰਖਣ ਦੀ ਖੇਚਲ ਨਹੀਂ ਕਰਦੇ , ਜਿਸ ਕੋਲ ਡੱਬਾ ਜਾਂਦਾ ਹੈ , ਜੇਕਰ ਟੇਸਟ ਠੀਕ ਨਾ ਹੋਵੇ ਤਾਂ ਕੋਈ ਇਸ ਨੂੰ ਦੇਣ ਵਾਲੇ ਦੇ ਧਿਆਨ ਵਿੱਚ ਨਹੀਂ ਲਿਆਉਂਦਾ । ਅਕਸਰ ਕਈ ਵਾਰੀ ਤਾਂ ਫੰਗਸ ਵੀ ਲੱਗੀ ਹੁੰਦੀ ਹੈ । ਮੈਂ ਸ਼ਹਿਰ ਦੀ ਨਾਮੀ ਮਿਠਾਈ ਦੀ ਦੁਕਾਨ ਤੋਂ ਆਪਣੇ ਰਿਸ਼ਤੇਦਾਰ ਨੂੰ ਕਲਾਕੰਦ ਦਾ ਡੱਬਾ ਲਿਆ ਕੇ ਦੇ ਦਿੱਤਾ ਤਾਂ ਕਈ ਦਿਨਾਂ ਬਾਅਦ ਮੈਨੂੰ ਉਨ੍ਹਾਂ ਦਾ ਫੋਨ ਆਇਆ ਕਿ ਮਿਠਿਆਈ ‘ਚ ਮਿੱਠਾ ਨਹੀਂ ਪਾਇਆ ਹੋਇਆ ਸਗੋਂ ਨਮਕੀਨ ਫਕਫਕੀ ਸੀ । ਉਨ੍ਹਾਂ ਨੇ ਡੱਬੇ ਤੋਂ ਫੋਨ ਨੰਬਰ ਦੇਖ ਦੁਕਾਨਦਾਰ ਨੂੰ ਫੋਨ ਕੀਤਾ ਤਾਂ ਉਹ ਪਹਿਲਾਂ ਹੀ ਮੰਨ ਗਿਆ ਕਿ ਹੋਰ ਵੀ ਸ਼ਿਕਾਇਤ ਆਈ ਹੈ ਤੁਸੀਂ ਡੱਬਾ ਬਦਲ ਕੇ ਲੈ ਜਾਵੋ । ਹੁਣ ਐਡੀ ਦੂਰੋਂ ਡੱਬਾ ਕਿਵੇਂ ਬਦਲਦੇ , ਇਸ ਲਈ ਬੇਕਾਰ ਗਈ , ਮੈਂ ਵੀ ਆਪਣੀ ਗਲਤੀ ਨੂੰ ਮਹਿਸੂਸ ਕੀਤਾ ।ਇਸ ਲਈ ਡੱਬਾ ਪੈਕ ਕਰਾਉਣ ਸਮੇਂ ਮਿਠਾਈ ਦਾ ਟੇਸਟ ਜਰੂਰ ਚੈਕ ਕਰੋ ।ਬਾਕੀ ਰਹੀ ਗੱਲ ਮਿਠਾਈ ਦੇ ਮਿਆਰ ਦੀ , ਇਹ ਪੰਜਾਬ ਅੰਦਰ ਮਿਲਾਵਟ ਤੋਂ ਬਿਨ੍ਹਾਂ ਸੰਭਵ ਨਹੀਂ , ਆਮ ਦਿਨਾਂ ਵਿੱਚ ਨਕਲੀ ਦੁੱਧ , ਨਕਲੀ ਪਨੀਰ , ਖੋਆ ਆਦਿ ਫੜ੍ਹਨ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ । ਸਾਡਾ ਸਿਹਤ ਵਿਭਾਗ ਟਾਵੇਂ ਟਾਵੇਂ ਥਾਵਾਂ ਉੱਪਰ ਚੈਕਿੰਗ ਦਾ ਦਿਖਾਵਾ ਜਰੂਰ ਕਰਦਾ ਹੈ ਪਰ ਲਗਾਤਾਰ ਇਸ ਸੁਧਾਰ ਨੂੰ ਬਰਕਰਾਰ ਰੱਖਣ ਲਈ ਠੋਸ ਨੀਤੀ ਤਹਿਤ ਕੋਈ ਕਾਵਾਈ ਨਹੀਂ ਹੁੰਦੀ । ਖਾਣ ਪੀਣ ਦਾ ਸਮਾਨ ਜਾਅਲੀ ਪੈਕਿੰਗ ਕਰਕੇ ਮਾਰਕੀਟ ‘ਚ ਵੱਡੀ ਮਿਕਦਾਰ ਵਿੱਚ ਸਪਲਾਈ ਹੋ ਰਿਹਾ ਹੈ । ਮੂੈਨੂਫੈਕਚਰ ਮਿਤੀ ਅਤੇ ਐਕਸਪਾਇਰੀ ਮਿਤੀ ਤੋਂ ਬਿਨ੍ਹਾਂ ਹੀ ਖਾਣ ਵਾਲੀਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ ।ਕੋਈ ਵੀ ਲੋਕਲ ਫੂਡ ਨਿਰਮਾਤਾ ਫੂਡ ਸੇਫਟੀ ਐਂਡ ਸਟੰਡਰਡਜ਼ ਅਥਾਰਟੀ ਆਫ ਇੰਡੀਆ ਐਕਟ ਦੀਆਂ ਹਦਾਇਤਾਂ ਦੀ ਪ੍ਰਵਾਹ ਨਹੀਂ ਕਰਦਾ , ਨਾ ਸਰਕਾਰਾਂ ਧਿਆਨ ਦਿੰਦੀਆਂ ਹਨ ।ਐਗਮਾਰਕ ਖੇਤੀਬਾੜੀ ਉਤਪਾਦਾਂ ਦੇ ਮਿਆਰ ਨੂੰ ਸਹੀ / ਸੁੱਧ ਰੱਖਣ ਲਈ ਆਪਣੀ ਮੋਹਰ ਲਾਉਂਦਾ ਹੈ । ਸੋ ਇਹ ਰਜ਼ਿਸਟਰਡ ਲੋਗੋ ਦੇਖ ਕੇ ਖਾਣ ਵਾਲiਆਂ ਚੀਜ਼ਾਂ ਦੀ ਪਰਖ ਕਰਕੇ ਪ੍ਰੀਦਦਾਰੀ ਕਰਨੀ ਚਾਹੀਦੀ ਹੈ । ਸੁੱਕੇ ਮੇਵੇ ਬਾਜ਼ਾਰ ਵਿੱਚ ਵੱਡੇ ਮਿਕਦਾਰ ਵਿੱਚ ਮਿਆਦ ਨਿਕਲੇ ਇਨ੍ਹਾਂ ਦਿਨਾਂ ਵਿੱਚ ਵੇਚੇ ਜਾਂਦੇ ਹਨ ਜੋ ਬਿਨ੍ਹਾਂ ਖੋਲ੍ਹੇ ਕਈ ਕਈ ਹੱਥਾਂ ‘ਚ ਅੱਗਿਓਂ ਚਲੇ ਜਾਂਦੇ ਹਨ । ਅਖੀਰ ਨੂੰ ਸਮਾਂ ਪੈਣ ਤੇ ਕਿਉਂ ਕਿ ਖਾਣ ਨੂੰ ਬਹੁਤ ਚੀਜ਼ਾਂ ਹੁੰਦੀਆਂ ਹਨ , ਇਹ ਚੀਜ਼ਾਂ ਸੁੰਡੀ / ਕੀੜੇ ਪੈਣ ਕਾਰਨ ਛੁੱਟਣੇ ਪੈਂਦੇ ਹਨ ।ਇਸ ਲਈ ਲੋਕਾਂ ਨੂੰ ਧਿਆਨ ਨਾਲ ਪਰਖ ਕੇ ਜਾਂ ਬਾਅਦ ‘ਚ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਕਰਨੀ ਚਾਹੀਦੀ ਹੈ ।ੱਮਾਸਹਾਰੀ ਲੋਕ ਤਿਉਹਾਰਾਂ ਨੂੰ ਮੀਟ ਖਾਣ ਨੂੰ ਤਰਜੀਹ ਦਿੰਦੇ ਹਨ ।ਇਨ੍ਹਾ ਦਿਨਾਂ ਵਿੱਚ ਮੁਰਗੀਆਂ ਦੀ ਜੋ ਜ਼ਿੰਦਗੀ ਜੋ ਹੁੰਦੀ ਹੈ ਨਾ ਮਰਿਆ ‘ਚ ਨਾ ਜਿਊਂਦਿਆਂ ਵਾਲੀ ਹੁੰਦੀ ਹੈ । ਇਨ੍ਹਾਂ ਜੀਵਾਂ ਨੂੰ ਭੁੱਖੇ ਗੱਡੀਆਂ ਵਿੱਚ ਤੁੰਨ ਕੇ ਲੱਦਿਆ ਹੁੰਦਾ ਹੈ । ਕਈ ਇਨ੍ਹਾਂ ਜਾਨਵਰਾਂ ਨੂੰ ਉੱਡਣ ਦੇ ਡਰੋਂ ਪੁੱਠਿਆਂ ਨੂੰ ਪੈਰਾਂ ਤੋਂ ਬੰਨ ਕੇ ਆਟੋ , ਮੋਟਰ ਸਾਈਕਲ ਆਦਿ ਉੱਪ ਇੱਧਰ ਉੱਧਰ ਸਪਲਾਈ ਕਰਦੇ ਦੇਖੇ ਜਾਂਦੇ ਹਨ । ਇਨ੍ਹਾਂ ਨੂੰ ਮੀਟ ਵਿਕਰੇਤਾ ਦੁਕਾਨ ਮੂਹਰੇ ਡੱਬਿਆਂ ਵਿੱਚ ਧੁੱਪੇ ਹੀ ਬੰਦ ਕਰਕੇ ਉਨ੍ਹਾਂ ਦੀ ਵਾਰੀ ਆਉਣ ਤੱਕ ਨੱਪੀ ਰੱਖਦੇ ਹਨ ਜੋ ਇਸ ਤਰ੍ਹਾਂ ਇਹ ਜੀਵ ਮਾਰੇ ਜਾਣ ਤੋਂ ਪਹਿਲਾਂ ਕਈ ਬਿਮਾਰੀਆਂ ਨਾਲ ਗ੍ਰਸ਼ਤ ਹੋ ਜਾਂਦੇ ਹਨ ।ਕਈ ਮੀਟ ਲਈ ਵਰਤੇ ਜਾਂਦੇ ਜਾਨਵਰ ਕਈ ਬਿਮਾਰੀਆਂ ਤੋਂ ਗ੍ਰਸ਼ਤ ਹੁੰਦੇ ਹਨ ਉਨ੍ਹਾਂ ਨੂੰ ਵੀ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ ।ਪੈਸੇ ਦੀ ਬਰਬਾਦੀ ਵੱਖਰੀ ਹੁੰਦੀ ਹੈ । ਜੀਭ ਦੇ ਸੁਆਦ ਲਈ ਐਵੇਂ ਆਂਪਣੀ ਜ਼ਿੰਦਗੀ ਨੂੰ ਜੋਖਿਮ ਵਿੱਚ ਪਾਉਣ ਦੀ ਵਜਾਇ ਆਪਣੇ ਘਰੇ ਹੀ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰ ਸਕਦੇ ਹੋ , ਥੋੜੀ ਮਿਹਨਤ ਤਾਂ ਕਰਨੀ ਪਵੇਗੀ ਪਰ ਸੁਆਦ ਬੜਾ ਆਵੇਗਾ । ਤਿੰਨ ਚਾਰ ਦਹਾਕੇ ਪਹਿਲਾਂ ਅੱਜ ਵਾਂਗ ਬਾਜ਼ਾਰ ਦੀਆਂ ਚੀਜ਼ਾਂ ਖੀ੍ਰਦਣ ਦਾ ਰਿਵਾਜ਼ ਨਹੀਂ ਸੀ ਸਗੋਂ ਘਰ ਹੀ ਦਿਵਾਲੀ ਤੋਂ ਕਈ ਦਿਨ ਪਹਿਲਾਂ ਖੋਆ ਤਿਆਰ ਕਰਨਾ , ਲੱਡੂ ਗੁਆਂਢੀਆਂ ਨਾਲ ਮਿਲ ਬਣਾ ਲੈਣੇ , ਮੱਠੀਆਂ ਬਗੈਰਾ ਬਣਾ ਕੇ ਘੱਟੋ ਘੱਟ ਵੀਹ ਦਿਨਾਂ ਤੋਂ ਵੱਧ ਦਾ ਸਾਮਾਨ ਬਣ ਜਾਂਦਾ ਜੋ ਬੜੇ ਸੁਆਦ ਨਾਲ ਪਰਿਵਾਰਕ ਮੈਂਬਰ , ਬੱਚੇ , ਬੁੱਢੇ ਖਾਦੇ ਰਹਿੰਦੇ ।ਇਸ ਤਰ੍ਹਾਂ ਦੇ ਪਕਵਾਨਾਂ ਨਾਲ ਕੋਈ ਬਿਮਾਰੀ ਆਦਿ ਦਾ ਡਰ ਵੀ ਨਹੀਂ ਸੀ ਹੁੰਦਾ , ਹੁਣ ਤਾਂ ਤਿਉਹਾਰ ਤੋਂ ਬਾਅਦ ਡਾਕਟਰਾਂ ਕੋਲ ਮਰੀਜ਼ਾਂ ਦੀ ਭੀੜ ਲੱਗ ਜਾਂਦੀ ਹੈ ਕਿਉਂ ਕਿ ਖਾਣ ਪੀਣ ਸਹੀ ਨਹੀਂ ਖਾਧਾ ਜਾਂਦਾ ।ਸੋ ਅੱਜ ਵੀ ਸਾਨੂੰ ਘਰ ਦੀਆਂ ਚੀਜ਼ਾਂ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਤਾਂ ਕਿ ਅਸੀਂ ਸਵੱਸਥ ਰਹਿ ਸਕੀਏ ।
ਮੇਜਰ ਸਿੰਘ ਨਾਭਾ ….ਮੋ:9463553962