ਅਸੀਂ ਸੂਰਜਾਂ ਦੇ ਜਾਏ ਹਨੇਰਿਆਂ ਨੂੰ ਕੀ ਜਾਣਦੇ
ਚੜ੍ਹੀ ਨਾਮ ਖੁਮਾਰੀ ਵਿੱਚ ਸੁੱਖ ਦੁੱਖ ਹਿੱਕ ਤਾਣਦੇ।
ਗੁਰੂ ਦੀਆਂ ਲੀਹਾਂ ਬਣ ਨਿਮਾਣੇ ਰਾਹ ਛਾਣਦੇ
ਨਿਰਆਸਰੇ,ਨਿਮਾਣੇ ਤੇ ਨਾ ਸ਼ਸ਼ਤਰ ਤਾਣਦੇ।।
ਮਨ ਨੀਵਾਂ ਮਤ ਉੱਚੀ ਦੀ ਬਖ਼ਸ਼ੀ ਗੁਰੂ ਵਡਿਆਈ
ਹੁਕਮ ਹੈ ਵੰਡ ਛੱਕਣਾ ਤੇ ਕਰਨੀ ਨੇਕ ਕਮਾਈ।
ਝੂਠੀ ਗਵਾਹੀ,ਦਲਾਲੀ ਤੋਂ ਕੀਤੀ ਸਖ਼ਤ ਤਾੜਨਾ
ਵੇਖ ਦੀਨ ਦੀ ਸ਼ੋਭਾ -ਤਰੱਕੀ ਨਾ ਅੰਦਰ ਸਾੜਨਾ।।
ਸਾਦਾ ਖਾਣਾ ਪੀਣਾ ਤੇ ਸਾਦਾ ਹੀ ਰੱਖਣਾ ਪਹਿਰਾਵਾਂ
ਸੱਚੇ ਰੱਬ ਦੀ ਸਦੈਵ ਰੱਖਣੀ ਓਟ ਨਾ ਮਨ ਬਹਿਲਾਵਾਂ।
ਬਾਣੀ ਬਾਣੇ ਦੇ ਪੱਕੇ ਤੇ ਜ਼ੁਬਾਨ ਦੇ ਰੱਖਣੇ ਅਸੂਲ
ਇੱਕ ਧਿਆਉਣਾ ਜਾਣ ਰੱਬ ਇੱਕ ਰੱਖਣਾ ਰਸੂਲ।।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।