ਸੁਣੋ ਮੈਨੂੰ ਇਕ ਖਤ ਆਇਆ ਹੈ।
ਨਾ ਕੋਈ ਉੱਤੇ ਨਾਮ ਹੈ
ਨਾ ਹੀ ਕੋਈ ਪਤਾ ਏ।
ਨਾ ਨਹੀਂ ਕੋਈ ਅਖਰ ਸਜਾਇਆ ਹੈ।
ਨਾ ਹੀ ਡਾਕ ਟਿਕਟ
ਨਾ ਮੋਹਰ ਹੈ ਕੋਈ।
ਨਾ ਕੋਈ ਖੁਸ਼ਬੂ ਆ ਰਹੀ ਹੈ
ਇਕ ਸਾਫ਼ ਸੁਥਰਾ ਅਜਬ ਹੈ ਪੰਨਾਂ।
ਅੰਬਰ ਜਿਹੀ ਹੈ ਕਾਇਆ
ਉਸ ਵਿੱਚ ਉਡਦੇ ਕੲ਼ਈ
ਪਰਿੰਦਿਆਂ
ਅਨਹਦ ਨਾਦ ਸੁਣਾਇਆ
ਮੈਨੂੰ ਇਕ ਖਤ ਆਇਆ ਏ
ਉਹ ਬਹੁਤ ਅਜਬ ਹੈ ।
ਨਾ ਖਤ ਮੁਖਾਤਬ ਹੈ।
ਨਾ ਸਲਾਮ ਨਾ ਦੂਆ।
ਖਤ ਉਸ ਦਾ ਹੈ।
ਇਕ ਅਜ਼ਬ ਸੁਆ
ਨਾ ਹੀ ਉਸ ਨੇ ਹਸਤਾਕਸਰ ਕੀਤੇ।
ਬਸ ਖਤ ਆਇਆ ਹੈ
ਸੁਣੋ ਇਕ ਅਜਬ ਖਤ ਆਇਆ ਹੈ
ਮੈਂ ਦੇਖ ਦੇਖ ਕੇ ਸੋਚਾਂ
ਇਹ ਵੀ ਨਹੀਂ ਪਤਾ
ਮੈਨੂੰ ਕਿਉਂ ਇਕ ਅਜਬ ਖਤ ਆਇਆ।
ਅੱਜ ਕੱਲ ਖਤ ਦਾ ਜ਼ਮਾਨਾ ਨਹੀਂ ਹੈ
ਫਿਰ ਵੀ ਮੈਨੂੰ ਖਤ ਆਇਆ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18

