ਕੀ ਵਾਰਿਸ ਸ਼ਾਹ ਦੀ ਸ਼ਾਹਕਾਰ ਰਚਨਾ ‘ਹੀਰ’ ਲਾਹਾਕਾਰਾਂ ਦੇ ਹੱਥਾਂ ਵਿੱਚ ਝੂਠੀ ਪੈ ਜਾਵੇਗੀ?

ਕੀ ਵਾਰਿਸ ਸ਼ਾਹ ਦੀ ਸ਼ਾਹਕਾਰ ਰਚਨਾ ‘ਹੀਰ’ ਲਾਹਾਕਾਰਾਂ ਦੇ ਹੱਥਾਂ ਵਿੱਚ ਝੂਠੀ ਪੈ ਜਾਵੇਗੀ?

“3, 4 ਅਤੇ 5 ਅਕਤੂਬਰ ਨੂੰ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਅਮੇਰਿਕਾ (ਵਿਪਸਾਅ) ਵਲੋਂ, ਕੈਲੀਫੋਰਨੀਆਂ ਦੇ ਸ਼ਹਿਰ ਹੇਵਰਡ ਵਿੱਚ ‘ਪੰਜਾਬੀ ਸਾਹਿਤਕ ਕਾਨਫਰੰਸ’ ਕੀਤੀ ਗਈ ਜਿਸ ਵਿੱਚ ਪੰਜਾਬ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਮਨਜਿੰਦਰ ਸਿੰਘ ਨੇ ਪੰਜਾਬੀ ਕਵਿਤਾ ਦੇ ਉੱਤੇ ਇੱਕ ਪਰਚਾ ਪੜ੍ਹਿਆ ਸੀ ਤੇ ਉਸ ਪਰਚੇ ਵਿੱਚ ਉਹਨਾਂ ਨੇ ਵਾਰਿਸ ਸ਼ਾਹ ਤੇ ਟਿੱਪਣੀ ਕੀਤੀ ਸੀ ਉਸੇ ਸੰਦਰਭ ਵਿੱਚ ਇਹ ਲੇਖ ਹੈ:-“

ਪੰਜਾਬੀ ਸੁਲੇਖ ਵਿੱਚ ਜਿਸ ਰਚਨਾ ਨੇ ਪੰਜਾਬੀਆਂ ਦੇ ਮਨਾਂ ਨੂੰ ਸਭ ਤੋਂ ਜ਼ਿਆਦਾ ਟੁੰਬਿਆ ਹੈ ਤੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਹੈ ਵਾਰਿਸ ਸ਼ਾਹ ਦੀ ਲਿਖਤ ‘ਹੀਰ’। ਸ਼ਾਇਦ ਹੀ ਪੰਜਾਬੀ ਸੁਲੇਖ ਦੀ ਕੋਈ ਐਸੀ ਰਚਨਾ ਜਾਂ ਕਿਤਾਬ ਹੋਰ ਹੋਵੇ ਜਿਸ ਦੀ ਵਿਕਰੀ ਐਡੀ ਵੱਡੀ ਗਿਣਤੀ ਦੇ ਵਿੱਚ ਹੋਈ ਹੋਵੇ। ਇੱਕ ਵੇਲਾ ਸੀ ਜਦੋਂ ਲੋਕ, ਮੇਲਿਆਂ ਤੇ ਜਾਂਦੇ ਸਨ, ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ‘ਹੀਰ’ ਦਾ ਕਿੱਸਾ ਜਾਂ ਚਿੱਠਾ ਜਰੂਰ ਲੈ ਕੇ ਘਰ ਆਣਾ। ਵਾਰਿਸ ਸ਼ਾਹ ਦੀ ਲਿਖਤ ‘ਹੀਰ’ ਦਾ ਪੰਜਾਬੀ ਲੋਕਾਂ ਦੇ ਦਿਲਾਂ ਤੇ ਦਿਮਾਗਾਂ ‘ਤੇ ਐਨਾ ਡੂੰਘਾ ਅਸਰ ਹੈ ਕਿ ਹਰ ਪੰਜਾਬੀ ਬੰਦੇ ਨੂੰ ਭਾਵੇਂ ਉਹ ਪੜ੍ਹਿਆ ਹੋਵੇ ਤੇ ਭਾਵੇਂ ਅਨਪੜ੍ਹ ਵਾਰਿਸ਼ ਸ਼ਾਹ ਦੀ ਲਿੱਖਤ ‘ਹੀਰ’ ਦਾ ਕੋਈ ਨਾ ਕੋਈ ਸ਼ਿਅਰ ਜਰੂਰ ਯਾਦ ਹੁੰਦਾ ਹੈ। ਲੋਕ ਵਾਰਿਸ ਸ਼ਾਹ ਦੀ ਤਸਬੀਹ ਸੱਚ ਨਾਲ ਕਰਦੇ ਹਨ ਤੇ ਅਕਸਰ ਕਹਿੰਦੇ ਹਨ ਕਿ “ਫਿਰ ਤਾਂ ਵਾਰਿਸ ਸ਼ਾਹ ਝੂਠਾ ਹੋ ਜਾਵੇਗਾ।” ਜਦੋਂ ਕਦੀ ਵੀ ਉਹਨਾਂ ਨੂੰ ਕੋਈ ਔਕੜ ਆਉਂਦੀ ਹੈ ਜਾਂ ਕੋਈ ਮਸਲਾ ਪੇਸ਼ ਆਉਂਦਾ ਹੈ ਤਾਂ ਉਹ ਆਪਣੀ ਗੱਲ ਨੂੰ ਮੁਅਤਬਰ ਬਣਾਉਣ ਜਾਂ ਦੂਜੇ ਬੰਦੇ ‘ਤੇ ਆਪਣੀ ਇਲਮੀਅਤ ਜਗਾਉਣ ਲਈ ਹੀਰ ਵਾਰਿਸ ਸ਼ਾਹ ਦੀ ਲਿਖਤ ਵਿੱਚੋਂ ਕਿਸੇ ਸ਼ਿਅਰ ਦਾ ਹਵਾਲਾ ਦਿੰਦੇ ਹਨ।

ਇਸ ਦੇ ਨਾਲ ਨਾਲ ਇਹ ਵੀ ਗੱਲ ਆਪਣੀ ਥਾਵੇਂ ਸੱਚੀ ਹੈ ਕਿ ਪੰਜਾਬੀ ਸਾਹਿਤ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਆਲੋਚਨਾ ਹੋਈ ਹੈ, ਉਹ ਵੀ ‘ਹੀਰ’ ਵਾਰਿਸ਼ ਸ਼ਾਹ ਦੀ ਲਿਖਤ ਉੱਤੇ ਹੀ ਹੋਈ ਹੈ। ਸਭ ਤੋਂ ਜ਼ਿਆਦਾ ਕੀੜੇ ਜਿਹੜੇ ਨੇ ਉਹ ਇਸ ਲਿਖਤ ਵਿੱਚੋਂਂ ਹੀ ਕੱਢੇ ਗਏ ਨੇ। ਇਸ ‘ਤੇ ਕਿੰਤੂ ਪ੍ਰੰਤੂ ਵੀ ਬਹੁਤ ਕੀਤੇ ਗਏ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਜਿਉਂ ਜਿਉਂ ਇਸ ‘ਤੇ ਕਿੰਤੂ ਪ੍ਰੰਤੂ ਕੀਤੇ ਗਏ ਨੇ ਜਾਂ ਇਸ ‘ਤੇ ਆਲੋਚਨਾ ਕੀਤੀ ਗਈ ਹੈ ਤਿਉਂ ਤਿਉਂ ਇਸ ਦੀ ਮਹਾਨਤਾ ਘਟਣ ਦੀ ਬਜਾਏ ਹੋਰ ਵਧੀ ਹੈ। ਬਹੁਤ ਵੱਡੀ ਗਿਣਤੀ ਵਿੱਚ ਇਸ ਰਚਨਾ ਵਿੱਚ ਰਲਾ ਵੀ ਕੀਤਾ ਗਿਆ ਹੈ।

ਇਸ ਦਾ ਕੀ ਕਾਰਨ ਹੈ? ਇਸ ਦੀ ਕੀ ਵਜ੍ਹਾ ਹੈ? ਇਹ ਇੱਕ ਬਹੁਤ ਲੰਮਾ ਚੌੜਾ ਵਿਸ਼ਾ ਹੈ, ਇਸਤੇ ਫਿਰ ਕਦੀ ਗੱਲ ਕਰਾਂਗੇ ਲੇਕਿਨ ਹਾਲ ਦੀ ਘੜੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਉਹ ਇਹ ਹੈ ਕੇ ਪਿਛਲੇ ਦਿਹਾੜੇ ਕੈਨੇਡਾ ਵਸਦੇ ਮੇਰੇ ਇੱਕ ਸੱਜਣ ਭੁਪਿੰਦਰ ਸਿੰਘ ਮੱਲ੍ਹੀ ਹੋਰਾਂ ਮੈਨੂੰ ਵਟਸਐਪ ਰਾਹੀਂ ਇੱਕ ਸੁਨੇਹਾ ਭੇਜਿਆ। ਜਦੋਂ ਮੈਂ ਸੁਨੇਹਾ ਪੜ੍ਹਿਆ ਉਸਦੇ ਵਿੱਚ ਵਾਰਿਸ ਸ਼ਾਹ ਹੋਰਾਂ ਦੀ ਲਿਖਤ ‘ਹੀਰ’ ਵਾਰਿਸ ਸ਼ਾਹ ਵਿੱਚੋਂ ਇਕ ਸ਼ਿਅਰ ਦਾ ਹਵਾਲਾ ਸੀ;

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.