69ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਤਹਿਤ ਅੰਡਰ-14 ਕਿ੍ਰਕੇਟ ਲੜਕਿਆਂ ’ਚ ਪਟਿਆਲਾ ਅਤੇ ਜਲੰਧਰ ਫ਼ਾਈਨਲ ’ਚ ਪਹੁੰਚੇ

                       ਇਸ ਮੌਕੇ ਜ਼ਿਲਾ ਖੇਡ ਕੋਆਰਡੀਨੇਟਰ ਕੇਵਲ ਕੌਰ ਨੇ ਸਾਲ 2024-25 ਦੌਰਾਨ ਪ੍ਰਾਪਤੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ  1 ਨਵੰਬਰ ਨੂੰ ਸਵੇਰੇ 10:00 ਵਜੇ ਪਟਿਆਲਾ ਅਤੇ ਜਲੰਧਰ ਦੀਆਂ ਟੀਮਾਂ ਵਿਚਕਾਰ ਫ਼ਾਈਨਲ ਮੁਕਾਬਲਾ ਕਰਵਾਇਆ ਜਾਵੇਗਾ। ਇਸ ਮੌਕੇ ਜੇਤੂਆਂ ਨੂੰ ਇਨਾਮ ਵੰਡਣ ਲਈ ਕੀਤੇ ਜਾ ਰਹੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਸ਼ਾਮਲ ਹੋਣਗੇ। ਸਮਾਗਮ ਦੀ ਪ੍ਰਧਾਨਗੀ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਕਰਨਗੇ।  ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ  ਰਿਸ਼ੀ ਦੇਸ ਰਾਜ ਸ਼ਰਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਵੀ ਹਾਜ਼ਰ ਸਨ।  ਇਨ੍ਹਾਂ  ਮੈੱਚਾਂ ਨੂੰ ਸਫ਼ਲਤਾ ਨਾਲ ਕਰਾਉਣ ਵਾਸਤੇ ਪਿ੍ਰੰਸੀਪਲ ਅਪੂਰਵ ਦੇਵਗਣ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਵਾਈਸ ਪਿ੍ਰੰਸੀਪਲ ਰਾਕੇਸ਼ ਧਵਨ ਵਾਈਸ ਪਿ੍ਰੰਸੀਪਲ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਕਨਵੀਨਰ ਅਰੁਣ ਦੇਵਗਣ, ਲੈਕਚਰਾਰ ਕੁਲਦੀਪ ਸਿੰਘ ਗਿੱਲ, ਲੈਕਚਰਾਰ ਇਕਬਾਲ ਸਿੰਘ, ਕਨਵੀਨਰ ਅਰੁਣ ਦੇਵਗਣ, ਗਰਾਊਂਡ ਨੰਬਰ-2 ਲੈਕਚਰਾਰ ਅਮਰਿੰਦਰ ਸਿੰਘ, ਕਨਵੀਨਰ ਆਜ਼ਾਦ ਸਿੰਘ, ਗੋਬਿੰਦ ਸਿੰਘ, ਮਨਪ੍ਰੀਤ ਸਿੰਘ ਡੀ.ਪੀ.ਈ, ਲੈਕਚਰਾਰ ਗੁਰਬਾਜ਼ ਸਿੰਘ, ਜਤਿੰਦਰ ਸਿੰਘ ਅਕਰਮ ਦਸਮੇਸ਼ ਪਬਲਿਕ ਸਕੂਲ, ਬੇਅੰਤ ਸਿੰਘ ਧੂੜਕੋਟ, ਮਹੇਸ਼ ਸ਼ਰਮਾ, ਰਣਧੀਰ ਚਾਵਲਾ, ਅਮਨਦੀਪ ਸਿੰਘ, ਰਿਸ਼ੀ ਦੇਸ ਰਾਜ ਸ਼ਰਮਾ, ਵਰਿੰਦਰ ਕੌਰ, ਮਨਜੋਤ ਸਿੰਘ, ਪ੍ਰਦੀਪ ਸਿੰਘ,ਲਖਵਿੰਦਰ ਸਿੰਘ, ਰਮਨਦੀਪ ਸਿੰਘ, ਅਮਨਪ੍ਰੀਤ ਸਿੰਘ, ਜਸਪਾਲ ਸਿੰਘ, ਵਰੁਣ ਸ਼ਰਮਾ ਨੇ ਅਹਿਮ ਭੂਮਿਕਾ ਅਦਾ ਕੀਤੀ। 

Comments

No comments yet. Why don’t you start the discussion?

Leave a Reply

Your email address will not be published. Required fields are marked *