ਸਦੀਵੀਂ ਸੱਚ ਦੀ ਹੋਂਦ ਵਸਾਉਣ ਵਾਲਾ ਸੀ ਬਾਬਾ ਨਾਨਕ,
ਅਮੀਰ-ਗ਼ਰੀਬ ਦੇ ਫ਼ਰਕ ਨੂੰ ਮਿਟਾਉਣ ਵਾਲਾ ਸੀ ਬਾਬਾ ਨਾਨਕ,
ਸਾਫ਼-ਸੁਥਰੀ, ਸਾਦਾ ਜਿੰਦਗੀ ਬਿਤਾਉਣ ਵਾਲਾ ਸੀ ਬਾਬਾ ਨਾਨਕ,
ਤੇਰਾ-ਤੇਰਾ ਤੋਲ ਕੇ ਹਿਸਾਬ ਪੂਰਾ ਲਿਆਉਣ ਵਾਲਾ ਸੀ ਬਾਬਾ ਨਾਨਕ,
ਭੁੱਖੇ, ਭਿਖਾਰੀਆਂ ਨੂੰ ਲੰਗਰ ਛਕਾਉਣ ਵਾਲਾ ਸੀ ਬਾਬਾ ਨਾਨਕ,
ਭੁੱਲੇ-ਭਟਕੇ ਰਾਹੀਆਂ ਨੂੰ ਸਹੀ ਰਸਤੇ ਪਾਉਣ ਵਾਲਾ ਸੀ ਬਾਬਾ ਨਾਨਕ,
ਸੱਚੀ-ਸੁੱਚੀ ਗੁਰਬਾਣੀ ਦਾ ਪਾਠ ਪੜ੍ਹਾਉਣ ਵਾਲਾ ਸੀ ਬਾਬਾ ਨਾਨਕ,
ਸ਼ਹਿਰ ਮੱਕੇ ਵਿੱਚ ਕਰਾਮਾਤ ਵਿਖਾਉਣ ਵਾਲਾ ਸੀ ਬਾਬਾ ਨਾਨਕ,
ਬੇਬੇ ਨਾਨਕੀ ਜੀ ਨਾਲ ਪਿਆਰ ਵਧਾਉਣ ਵਾਲਾ ਸੀ ਬਾਬਾ ਨਾਨਕ,
ਫ਼ਕੀਰਾਂ ਨਾਲ ਸੱਚਾ ਸੌਦਾ ਕਰਕੇ ਆਉਣ ਵਾਲਾ ਸੀ ਬਾਬਾ ਨਾਨਕ,
‘ਦਿਲਸ਼ਾਨ’, ਵੰਡ ਛਕੋ,ਕਿਰਤ ਕਰੋ, ਉਪਦੇਸ਼ ਸਮਝਾਉਣ ਵਾਲਾ ਸੀ ਬਾਬਾ ਨਾਨਕ।
ਦਿਲਸ਼ਾਨ, ਮੋਬਾਈਲ-9914304172

