ਆਇਆ ਨਨਕਾਣੇ ਵਿੱਚ ਪੀਰ ਪਿਆਰਾ,
ਤਾਹੀਉਂ ਅੱਜ ਹੋਇਆ ਚਾਨਣਾ।
ਆਇਆ ਨਾਨਕੀ ਦਾ ਵੀਰ ਪਿਆਰਾ,
ਤਾਹੀਓਂ ਅੱਜ ਹੋਇਆ ਚਾਨਣਾ ॥
ਰੱਬੀ ਅਵਤਾਰ ਪਿਤਾ ਕਾਲੂ ਘਰ ਆ ਗਿਆ।
ਧਰਤ ਨਨਕਾਣੇ ਦੀ ਨੂੰ ਭਾਗ ਸੀ ਲਗਾ ਗਿਆ ।
ਅੱਜ ਮਿਟ ਗਿਆ ਕੂੜ ਦਾ ਪਸਾਰਾ,
ਤਾਂਹੀਓ ਅੱਜ ਹੋਇਆ
ਸੋਹਣਾ ਚੰਨ ਕੱਤਕ ਦੀ ਪੁੰਨਿਆਂ ਨੂੰ ਆ ਗਿਆ।
ਊਚ ਨੀਚ ਵਾਲਾ ਭੇਦ ਜੱਗ ਤੋਂ ਮਿਟਾ ਗਿਆ।
ਅੱਜ ਗਿਆ ਰੁਸ਼ਨਾਇਆ ਜੱਗ ਸਾਰਾ,
ਤਾਹੀਉ ਅੱਜ ਹੋਇਆ
ਭਾਗੋ ਜਿਹੇ ਹੰਕਾਰੀਆਂ ਦਾ ਹੰਕਾਰ ਉਹਨਾਂ ਤੋੜਿਆ।
ਲਾਲੋ ਦੀਆਂ ਰੋਟੀਆਂ ‘ਚ ਦੁੱਧ ਸੀ ਨਿਚੋੜਿਆ।
ਪਿਆ ਚਰਨੀਂ ਗੁਰਾਂ ਦੇ ਭਾਗੋ ਪਿਆਰਾ,
ਤਾਹੀਉਂ ਅੱਜ ਹੋਇਆ, ……..
ਮੱਕਾ ਤੇ ਮਦੀਨਾਂ ਬਾਬੇ ਨੇ ਸੀ ਮੋੜਿਆ,
ਕਾਜੀਆਂ ਦੇ ਦਿਲਾਂ ‘ਚ ਭਰਮ ਸੀ ਤੋੜਿਆ,
ਅੱਜ ਸੀਸ ਨਿਵਾਉਂਦਾ ਜੱਗ ਸਾਰਾ
ਤਾਹੀਉਂ ਅੱਜ ਹੋਇਆ
ਫ਼ੜ ਤੱਕੜੀ ਸੀ ਉਹਨਾ ਸੋਦਾ ਸੱਚ ਵਾਲਾ ਤੋਲਿਆ
“ਧਰਮ’ ਕਦੇ ਨਾ ਜ਼ਮਾਨ ਵਿੱਚ ਕੁੜ ਉਹਨਾਂ ਬੋਲਿਆ
ਕਿਲੇ ਵਾਲਿਆ ਇਹ ਸਭ ਦਾ ਸਹਾਰਾ,
ਤਾਹੀਉਂ ਅੱਜ ਹੋਇਆ
-ਧਰਮ ਪ੍ਰਵਾਨਾ, ਪਿੰਡ ਤੇ ਡਾਕ, ਕਿਲਾ ਨੌ ढठीरवेट। 9876717686

