ਸੁਣ ਲੈ ਪੁਕਾਰ ਬਾਬਾ ਨਾਨਕ
ਪੂਰਾ ਅੱਜ ਮੇਰਾ ਖਿਆਲ ਕਰਦੇ।
ਸਤ-ਕਰਤਾਰ ਅਕਾਲ ਜਪਾਣ
ਖਾਤਰ।
ਬੇੜਾ ਧਰਮ ਦਾ ਪਾਰ ਦਿਆਲ ਕਰਦੇ।
ਬੁਜ਼ਦਿਲੀ ਦਿਲਾਂ ਤੋਂ ਦੂਰ ਕਰਦੇ।
ਧਰਮੀ ਯੋਧਿਆਂ ਨਾਲ ਮਾਲੋ ਮਾਲ ਕਰਦੇ।
ਕੌਡੇ ਰਾਖਸ ਦੇ ਤੇਲ ਨੂੰ ਠਾਰ ਦਿੱਤਾ।
ਸੱਜਣ ਠੱਗ ਨੂੰ ਸਿਧਾਂਤ ਸਿਖਾ ਦਿੰਦਾ।
ਖੁਸ਼ਹਾਲ ਮੁੜ ਹਿੰਦ ਦਾ ਬਾਗ ਦਰਦੇ।
ਆ ਤ੍ਰਿਪਤਾ ਦੇ ਲਾਡਲੇ ਲਾਲ ਸੋਹਣੇ।
ਬਾਬੇ ਕਾਲੂ ਦਾ ਨਾਮ ਉਜਾਲ ਕਰਦੇ।
ਆ ਫਿਰ ਹਿੰਦ ਨੂੰ ਗਲੇ ਲਗਾ
ਆਕੇ।
ਕਰ ਮਿਹਰ ਦੀ ਨਜ਼ਰ ਨਿਹਾਲ ਕਰਦੇ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18

