ਗੁਰੂ ਨਾਨਕ ਤਾਂ…
ਸੱਚਾ ਗਿਆਨ ਹੈ
ਜੋ ਅੰਧਕਾਰ ਮਿਟਾਉਂਦਾ
ਮਨੁੱਖਤਾ ਦੀ ਪਹਿਚਾਣ ਹੈ
ਗੁਰੂ ਨਾਨਕ ਤਾਂ…
ਸਾਡਾ ਸਭ ਦਾ ਹੈ
ਜੋ ਸਭ ਨੂੰ ਅਪਣਾਉਂਦਾ
ਨਾਨਕ ਨਾਮ ਤਾਂ ਰੱਬ ਦਾ ਹੈ
ਗੁਰੂ ਨਾਨਕ ਤਾਂ…
ਸਿੱਧੇ ਰਾਹੇ ਪਾਉਂਦਾ ਹੈ
ਉਹ ਤਾਂ ਬਾਣੀ ਦੇ ਰੂਪ ਵਿੱਚ
ਸਾਨੂੰ ਸਮਝਾਉਂਦਾ ਹੈ
ਗੁਰੂ ਨਾਨਕ ਤਾਂ…
ਤੇਰਾ ਤੇਰਾ ਤੋਲਦਾ ਹੈ
ਬਾਹਰ ਨਹੀਂ ਕਿਤੇ ਵੀ
ਉਹ ਤਾਂ ਸਾਡੇ ਅੰਦਰ ਬੋਲਦਾ ਹੈ
ਗੁਰੂ ਨਾਨਕ ਤਾਂ…
ਭੇਦਭਾਵ ਮਿਟਾਉਂਦਾ ਹੈ
ਉਹ ਤਾਂ ਸਾਡੀ ਕਮਾਈ ‘ਚ
ਬਰਕਤਾਂ ਲਿਆਉਂਦਾ ਹੈ

- ਪ੍ਰੋ. ਬੀਰ ਇੰਦਰ (ਫ਼ਰੀਦਕੋਟ)
97805-50466

