ਸਾਧ ਬੂਬਨੇ ਲੋਕਾਂ ਨੂੰ ਲੁੱਟ ਖਾ ਗਏ,
ਕੁੱਝ ਲੀਡਰਾਂ ਦਿੱਤੇ ਮਧੋਲ ਬਾਬਾ।
****
ਰਾਹ ਸੁੱਝੇ ਨਾ ਕਿੱਧਰ ਜਾਣ ਲੋਕੀ,
ਮਾਰੇ ਡਰ ਦੇ ਸਕਣ ਨਾ ਬੋਲ ਬਾਬਾ।
***
ਲੋਕੀ ਪਿਸਦੇ ਚੱਕੀ ਦੇ ਪੁੜਾਂ ਅੰਦਰ,
ਬਚਣਾ ਔਖਾ,ਜਿਹੜਾ ਹੈ ਕੋਲ ਬਾਬਾ।
***
ਪਖੰਡੀ ਭਰਮਾਂ ਦਾ ਇੱਕ ਜਾਲ ਪਾ ਕੇ,
ਲੁੱਟ ਲੈਂਦੇ ਜਨਤਾ ਅਣਭੋਲ ਬਾਬਾ।
****
ਵੋਟਾਂ ਖਾਤਰ ਨੇਤਾ ਲਾਉਣ ਲਾਰੇ,
ਨਾਲੇ ਕਰਨ ਗੱਲਾਂ ਗੋਲ ਮੋਲ਼ ਬਾਬਾ।
***
ਚਿੱਟੀ ਸਿਉਂਕ ਨਾ ਛੱਡੇ ਕਿਸੇ ਤਾਈਂ,
ਕਰੀ ਜਾਂਵਦੀ ਅੰਦਰੋਂ ਖੋਲ ਬਾਬਾ।
****
ਅੱਗ ਲੱਗੀ ਜੇ ਹੋਵੇ ਪਾਣੀਆਂ ਨੂੰ,
ਤਾਂ ਫਿਰ ਭਰੀਏ ਕਿੱਦਾਂ ਡੋਲ ਬਾਬਾ।
****
‘ਹਰਪ੍ਰੀਤ ਪੱਤੋ’ ਸੱਚੀ ਗੱਲ ਲਿਖਦਾ,
ਨਾਲੇ ਰੱਖਦਾ ਬਰਾਬਰ ਤੋਲ ਬਾਬਾ।
*****
‘ਹਰਪ੍ਰੀਤ ਪੱਤੋ’
ਪਿੰਡ ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬਰ 94658-21417

