ਜਦੋਂ ਮੈਂ ਉਦਾਸ ਹੁੰਦੀ ਹਾਂ
ਕਲਮ ਚੁੱਕ ਲੈਂਦੀ ਹਾਂ
ਮੇਰੇ ਦਿਮਾਗ ਵਿਚ ਜੋਂ ਆਂਦਾ ਹੈ
ਉਹ ਮੈਨੂੰ ਕੰਨਾਂ ਰਾਹੀਂ ਸੁਣਦਾ ਹੈ
ਮੇਰਾ ਅੰਦਰ ਸਨ ਜਾਂਦਾ ਹੈ
ਫਿਰ ਮੈਨੂੰ ਅਹਿਸਾਸ ਹੁੰਦਾ ਹੈ
ਮੇਰਾ ਦਿਲ ਕਿਨ੍ਹਾਂ ਵੀਰਾਨ ਹੋ ਗਿਆ ਹੈ।
ਜਦੋਂ ਮੈਂ ਕਲਮ ਨਾਲ ਲਿਖਦੀ ਹਾਂ
ਤਾਂ ਜ਼ਮੀਨ ਤੇ ਫੁੱਲ ਵੀ ਪਿਸ ਜਾਂਦੇ ਹਨ।
ਹੌਲੀ ਹੌਲੀ ਕਲਮ ਆਪਣਾ ਕੰਮ ਕਰਦੀ ਹੈ ।
ਮੇਰੇ ਅੰਦਰ ਗ਼ਮਾਂ ਦਾ ਦਰਿਆ ਉਛਾਲੇ ਮਾਰਦਾ ਹੈ।
ਕਲਮ ਤਾਂ ਮੇਰੀ ਹਮੇਸ਼ਾ ਹੀ ਖਿੜ ਖਿੜਾਦੀ ਹੈ ।
ਫਿਰ ਕਲਮ ਆਖਦੀ ਹੈ ਸ਼ੁਕਰ। ਹੈ।
ਮੇਰਾ ਵੀ ਕੋਈ ਮੁੱਲ ਪਿਆ ਹੈ ।
ਮੈਂ ਕਾਗ਼ਜ਼ ਤੇ ਟੁਰੀ ਹਾਂ
ਮੈਂ ਆਪਣੀ ਕਲਮ ਨੂੰ ਚੁੰਮਦੀ ਹਾਂ
ਆਖਦੀ ਹੈ ਆਪਨੇ ਅੰਦਰ ਦੇ ਸਾਰੇ ਗਮ ਨੂੰ ਬਾਹਰ ਕੱਢ
ਮੈਂ ਕਦੋਂ ਦੀ ਉਡੀਕ ਰਹੀਂ ਹਾਂ।
ਫਿਰ ਤੈਨੂੰ ਸਕੂਨ ਆਵੇਗਾ
ਤੂੰ ਹਲਕੀ ਹੋ ਜਾਏਗੀ ।
ਕਲਮ ਦਾ ਤੇਰੇ ਮੇਰਾ ਸਾਰੀ ਉਮਰ ਦਾ ਸਾਥ ਹੈ।
ਹਮੇਸ਼ਾ ਹੀ ਕਲਮ ਮੇਰਾ ਸਾਥ ਦੇਂਦੀ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18