ਲੋਕਾਂ ਨੂੰ ਕਹਿ ਦਿਓ ਕਿ ਵੋਟ ਧਿਆਨ ਨਾਲ਼ ਪਾਉਣ,
ਦਿਮਾਗ ਨਾਲ਼ ਸੋਚ ਕੇ ਤੇ ਦੀਨ-ਈਮਾਨ ਨਾਲ਼ ਪਾਉਣ,
ਛੇਤੀ ਵਿੱਚ ਗ਼ਲਤ ਕਦਮ ਨਾ ਪੁੱਟ ਲਏ ਕੋਈ,
ਜਿਹੜਾ ਵੀ ਦੱਸਿਆ ਹੈ ਉਸ ਚੋਣ ਨਿਸ਼ਾਨ ਨਾਲ਼ ਪਾਉਣ,
ਜਿਸ ਉਮੀਦਵਾਰ ਨੇ ਵਧੇਰੇ ਸਹੂਲਤਾਂ ਦਿੱਤੀਆਂ ਹਨ,
ਉਸ ਨੂੰ ਬਿਨਾਂ ਝਿਜਕ ਤੋਂ ਪੂਰੇ ਮਾਣ ਨਾਲ਼ ਪਾਉਣ,
ਪਰਚੀ ਦੀ ਕਿਸ ਤਰ੍ਹਾਂ ਤਹਿ ਲਾਉਣੀ ਹੈ, ਇਹ ਸਮਝ ਕੇ,
ਚੋਣਾਂ ਸਬੰਧੀ ਦਿੱਤੇ ਹੋਏ ਅਫਸਰਾਂ ਦੇ ਗਿਆਨ ਨਾਲ਼ ਪਾਉਣ,
ਆਪਣਾਂ ਪਛਾਣ ਪੱਤਰ ਵਿਖਾ ਕੇ ਤੇ ਸ਼ਨਾਖਤ ਕਰਵਾ ਕੇ,
ਆਧਾਰ ਕਾਰਡ ਤੇ ਛਪੇ ਨੰਬਰ ਮਕਾਨ ਨਾਲ਼ ਪਾਉਣ।
ਦਿਲਸ਼ਾਨ, ਮੋਬਾਈਲ-9914304172

