ਖੋਖਲੇ ਕੀਤੇ ਦਾਅਵਿਆਂ ਕਿਰਸਾਨੀ ਮਾਰੀ
ਕਰਜੇ ਤੋਂ ਤੰਗ ਲੈ ਫਾਹਾ ਬਾਜ਼ੀ ਸੀ ਹਾਰੀ।
ਕੁਰਸੀ ਖਾਤਿਰ ਮਨ ਦੀ ਅਤ੍ਰਿਪਤ ਪਿਆਸ
ਪਿਛੋਕੜ ਕੀਤਾ ਤਬਾਹ ਭਵਿੱਖਤ ਚ ਨਾ ਆਸ।।
ਅੱਖਾਂ ਮੀਚੀਆਂ ਸੋਚ ਮਸਲੇ ਸਾਡੇ ਹੋਣਗੇ ਹੱਲ
ਲੰਮੇ ਸੰਘਰਸ਼ਾਂ ਨੂੰ ਬੂਰ ਪਵੇਗਾ ਅੱਜ ਨਹੀ ਤਾਂ ਕਲ।
ਹਾਲੀ ਤੇ ਪਾਲੀ ਸਿਰ ਵੱਸਦੀ ਸੀ ਕਿਰਸਾਨੀ
ਖਿੱਤਾ ਛੱਡਿਆਂ ਪਿੰਡੋਂ ਦੂਰ ਨਿਕਲ ਗਈ ਨੌਜਵਾਨੀ।।
ਪੜ੍ਹ ਪੜ੍ਹ ਕਿਤਾਬਚੇ ਸਿੱਖਿਆ ਦੇ ਬਣੇ ਜੋ ਅਲੰਬਰਦਾਰ
ਪੁੱਛੋ ਇਹਨਾਂ ਨੂੰ ਧਰਤ ਤੇ ਸਾਡੀ ਕਿੱਥੇ ਬਣਨੀ ਠਾਹਰ।
ਹੱਕਾਂ ਸਾਡਿਆਂ ਤੇ ਚੌਹੀ ਪਾਸੀ ਮਾਰੀ ਜਾਂਦੇ ਡਾਕਾ
ਨਿੱਤ ਸਾਡੇ ਆਲਿਆਂ ਦਾ ਪੜ੍ਹਨ ਸੁਣਨ ਨੂੰ ਮਿਲਦਾ ਸਾਕਾ।
ਹੱਥ ਬੰਨ੍ਹ ਕੇ ਤੁਸੀ ਹਾੜੇ ਕੱਢ ਧੌਣ ਸਾਡੀ ਦਿੱਤੀ ਝੁਕਾ
ਗੱਲ ਨਿਬੜਦੀ ਸੀ ਚੌਧਰ ਖਾਤਿਰ ਵੱਡੀ ਦਿੱਤੀ ਬਣਾ।
ਨਸਲਾਂ ਖਾਤਿਰ ਫ਼ਸਲਾਂ ਦੀ ਅਲਖ ਜਾਂਦੇ ਹੋ ਮੁਕਾਈ
ਨਸ਼ਿਆਂ ਦੇ ਰੁੱਖਾਂ ਨੂੰ ਦੇ ਪਾਣੀ ਨਸਲਾਂ ਜਾਂਦੇ ਹੋ ਸੁਕਾਈ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।
