ਸਾਡੇ ਆਪਣੇ ਨੇ ਮਾਣਮੱਤੇ ਇਤਿਹਾਸ
ਕਿਤੇ ਗੈਰਾਂ ਦੇ ਵੇਖ ਨਾ ਡੱਲ੍ਹ ਜਾਇਓ।
ਲੱਖਾਂ ਆਪਾਂ ਵਾਰ ਦਿੱਤੀ ਸੀ ਕੁਰਬਾਨੀ
ਪਿਛੋਕੜ ਕੌਮ ਦਾ ਨਾ ਭੁੱਲ ਜਾਇਓ।।
ਛੱਡ ਆਪਣਿਆਂ ਦੀ ਸ਼ਹਾਦਤਾਂ ਨੂੰ
ਐਵੇ ਢਕਵੰਜਾਂ ਵਿੱਚ ਨਾ ਰੁੱਲ ਜਾਇਓ।
ਕਿਤੇ ਦੇਗਾਂ ਅਤੇ ਆਰੇ,ਕਿਤੇ ਰੂ ਸਾੜੇ
ਚੜੇ ਚਰਖੱੜੀਆਂ ਤੇ ਦਾ ਮੁੱਲ ਪਾਇਓ।।
ਹੋਂਦ ਕੌਮ ਦੀ ਜੋ ਰੱਤ ਨਾਲ ਸਿੰਝ ਗਏ
ਭੁੱਲ ਉਹ,ਹੋਰਾਂ ਲਈ ਨਾ ਖੁੱਲ੍ਹ ਜਾਇਓ।
ਸ਼ਹਾਦਤਾਂ ਦੇ ਲਈ ਇੱਕ ਤੋਂ ਇੱਕ ਕਾਹਲ਼ੇ
ਭੁੱਲ ਸਾਕੇ, ਗੈਰਾਂ ਤੇ ਨਾ ਡੁੱਲ੍ਹ ਜਾਇਓ।।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।

